ਜੀ ਐਸ ਪੰਨੂ
ਪਟਿਆਲਾ, 6 ਅਗਸਤ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸ਼ਾਹੀ ਸ਼ਹਿਰ (ਪਟਿਆਲਾ) 'ਚ ਆ ਕੇ ਪ੍ਰੈੱਸ ਕਾਨਫ਼ਰੰਸ ਰਾਹੀਂ ਮੁੱਖ ਮੰਤਰੀ ਅਤੇ ਕਾਂਗਰਸੀ ਵਜ਼ੀਰਾਂ-ਵਿਧਾਇਕਾਂ 'ਤੇ ਹਮਲਾ ਬੋਲਿਆ ਤੇ ਕਿਹਾ ਕਿ ਸ਼ਰਾਬ ਦੇ ਨਜ਼ਾਇਜ਼ ਧੰਦੇ ਵਿੱਚ ਸ਼ਾਮਲ ਹੋੋੋਏ ਹਨ ਇਹ ਲੋਕ 100 ਤੋਂ ਵੱਧ ਮੋਤਾ ਦੀ ਜ਼ੁਮੇਵਾਰੀ ਹਨ ਇਨ੍ਹਾਂ ਲੋਕਾਂ ਤੇ ਕਾਰਵਾਈ ਹੋੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਸ਼ਰਾਬ ਵੇੇੇਚਣ ਵਾਲੇ ਖ਼਼ੁਦ ਮੰਨਦੇ ਹਨ ਕਿ 15 ਸਾਲ ਤੋਂ ਵੇਚ ਰਹੇ ਹਨ ਸ਼ਰਾਬ ਅਤੇ ਬਾਕਾਇਦਾ ਹਿੱਸਾ ਪੱਤੀ ਪੁਲਿਸ ਸਮੇਤ ਸਭ ਨੂੰ ਦਿੱਤਾ ਜਾਂਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਅਕਾਲੀ ਭਾਜਪਾ ਨਾਲ ਗੱੱਡਮਰੁੰਮੱਤ ਪਹਿਲਾਂ ਤੋਂ ਹੀ ਚਲੀ ਆਈ ਰਹੀ ਹੈ ਸੋ ਇਹ ਦੋੋੇਂਵੇ ਭਾਈਵਾਲ ਹਨ।
ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਜ਼ਹਿਰੀਲੀ ਸ਼ਰਾਬ ਦੇ ਐਨੇ ਵੱਡੇ ਕਹਿਰ ਦੇ ਬਾਵਜੂਦ ਆਪਣੇ ਘੋਰਨੇ (ਫਾਰਮ ਹਾਊਸ) 'ਚੋਂ ਨਹੀਂ ਨਿਕਲਿਆ ਗਿਆ ਫੇਰ ਉਹ ਖ਼ੁਦ ਨੂੰ ਕਿਹੜੇ ਮੂੰਹ ਨਾਲ ਲੀਡਰ ਕਹਾ ਸਕਦੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਅਸੀਂ (ਆਪ) ਪਹਿਲੇ ਦਿਨ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਕਤਲ ਦੇ ਮਾਮਲੇ ਦਰਜ਼ ਕੀਤੇ ਜਾਣ। ਇਹ ਪਿਛਲੇ 15 ਸਾਲਾਂ ਤੋਂ ਚੱਲਿਆ ਆ ਰਿਹਾ ਆਰਗੇਨਾਈਜ਼ਡ (ਸੰਗਠਨਾਤਮਕ) ਮਾਫ਼ੀਆ ਹੈ। ਬਾਦਲਾਂ ਦੇ ਰਾਜ 'ਚ ਮੁੱਖ ਵਾਗਡੋਰ ਅਕਾਲੀ-ਭਾਜਪਾ ਵਿਧਾਇਕਾਂ ਰਾਹੀਂ ਬਾਦਲਾਂ ਕੋਲ ਸੀ, ਹੁਣ ਵਿਧਾਇਕਾਂ-ਵਜ਼ੀਰਾਂ ਰਾਹੀਂ ਕਾਂਗਰਸ ਕੋਲ ਹੈ। ਸ੍ਰੀ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ (ਗੁਰਦਾਸਪੁਰ) 'ਚ ਫੈਲੇ ਜ਼ਹਿਰੀਲੇ ਸ਼ਰਾਬ ਦੀਆਂ ਤੰਦਾਂ-ਤਾਰਾਂ ਰਾਜਪੁਰਾ, ਘਨੌਰ ਅਤੇ ਖੰਨਾ ਦੀਆਂ ਨਜਾਇਜ਼ ਸ਼ਰਾਬ ਫ਼ੈਕਟਰੀਆਂ ਨਾਲ ਜੁੜਨਾ ਸਾਬਤ ਕਰਦਾ ਹੈ ਕਿ ਰਾਜਨੀਤੀ ਵਾਨ ਜਾ ਉਨ੍ਹਾਂ ਦੇ ਕਰੀਬੀ ਇਸ ਮੌਤ ਦੇ ਧੰਦੇ 'ਚ ਕਿੰਨਾ ਡੂੰਘੇ ਉੱਤਰੇ ਹੋਏ ਹਨ। ਇਸ ਲਈ ਆਮ ਆਦਮੀ ਪਾਰਟੀ ਇਸ ਪੂਰੇ ਮਾਮਲੇ ਦੀ ਹਾਈਕੋਰਟ ਦੇ ਮੌਜੂਦਾ ਜੱਜ ਜਾਂ ਸੀਬੀਆਈ ਤੋਂ ਸਮਾਂਬੱਧ ਜਾਂਚ ਦੀ ਮੰਗ ਕਰਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੇ ਨਿਰਪੱਖ ਜਾਂਚ ਹੋ ਜਾਵੇ ਤਾਂ ਖਡੂਰ ਸਾਹਿਬ, ਜੰਡਿਆਲਾ, ਬਟਾਲਾ, ਰਾਜਪੁਰਾ, ਘਨੌਰ ਦੇ ਕਾਂਗਰਸੀ ਵਿਧਾਇਕਾਂ ਜਾਂ ਨੇੜਲੇ ਹਲਕਿਆਂ ਦੇ ਵਜ਼ੀਰਾਂ ਦੇ ਕੈਂਪ ਆਫ਼ਿਸ ਦੀ ਸੂਬੇ ਦੇ ਸ਼ਰਾਬ ਮਾਫ਼ੀਆ ਨੂੰ ਕੰਟਰੋਲ ਕਰਨ ਦੀ ਸਿੱਧੀ ਸ਼ਮੂਲੀਅਤ ਸਾਹਮਣੇ ਆ ਜਾਵੇਗੀ। ਇਹੋ ਕਾਰਨ ਹੈ ਮੁੱਖ ਮੰਤਰੀ ਸੀਬੀਆਈ ਅਤੇ ਹਾਈਕੋਰਟ ਦੇ ਮੌਜੂਦਾ ਜੱਜਾਂ ਦੀ ਜਾਂਚ ਤੋਂ ਭੱਜ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸ਼ਰਾਬ ਸਮੇਤ ਬਹੁਭਾਂਤੀ ਮਾਫ਼ੀਆ ਚਲਾਉਣ ਲਈ ਜੋ ਪੁਲਿਸ ਸੱਤਾਧਾਰੀ ਸਿਆਸਤਦਾਨਾਂ ਲਈ 'ਡੇਲੀਵੇਜਰ' ਵਜੋਂ ਕੰਮ ਕਰ ਰਹੀ ਹੋਵੇ ਅਤੇ ਵਜ਼ੀਰ, ਵਿਧਾਇਕ ਜਾਂ ਅਖੌਤੀ ਹਲਕਾ ਇੰਚਾਰਜ ਆਪਣੀ ਮਰਜ਼ੀ ਨਾਲ ਥਾਣੇ ਠੇਕੇ 'ਤੇ ਚੜਾਉਂਦੇ ਹੋਣ, ਅਜਿਹੀ ਜਰਜਰੀ ਕਾਨੂੰਨ ਵਿਵਸਥਾ (ਪੁਲਿਸ ਤੰਤਰ) ਕੋਲੋਂ ਇਨਸਾਫ਼ ਜਾਂ ਨਿਰਪੱਖ ਜਾਂਚਾਂ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸੱਚਮੁੱਚ ਹੀ ਬਾਦਲਾਂ ਦੇ ਮਾਫ਼ੀਆ ਨੂੰ ਕੁਚਲਨਾ ਚਾਹੁੰਦੀ ਹੁੰਦੀ ਤਾਂ ਵਾਅਦੇ ਮੁਤਾਬਿਕ ਸਰਕਾਰੀ ਸ਼ਰਾਬ ਨਿਗਮ ਬਣਾ ਕੇ ਮਾਫ਼ੀਆ ਭਜਾਉਂਦੀ ਅਤੇ ਤਾਮਿਲਨਾਡੂ ਅਤੇ ਦਿੱਲੀ ਦੀ ਕੇਜਰੀਵਾਲ ਦੀ ਸਰਕਾਰ ਦੀ ਤਰਜ਼ 'ਤੇ ਆਬਕਾਰੀ ਵਿਭਾਗ ਰਾਹੀਂ ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਅਤੇ ਸਰਕਾਰੀ ਖ਼ਜ਼ਾਨੇ ਨੂੰ ਅਰਬਾਂ ਦਾ ਮੁਨਾਫ਼ਾ ਦਿੰਦੀ।
ਇਸ ਮੌਕੇ ਭਗਵੰਤ ਮਾਨ ਨਾਲ ਡਾ. ਬਲਵੀਰ ਸਿੰਘ, ਹਰਚੰਦ ਸਿੰਘ ਬਰਸਟ, ਨੀਨਾ ਮਿੱਤਲ, ਗਗਨਦੀਪ ਸਿੰਘ ਚੱਢਾ, ਆਰ.ਪੀ.ਐਸ. ਮਲਹੋਤਰਾ, ਸਤਬੀਰ ਸਿੰਘ ਬਖਸ਼ੀਵਾਲਾ, ਦਲਵੀਰ ਸਿੰਘ ਢਿੱਲੋਂ, ਚੇਤਨ ਜੋਰਮਾਜਰਾ, ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਪ੍ਰੀਤੀ ਮਲਹੋਤਰਾ ਆਦਿ ਆਗੂ ਮੌਜੂਦ ਸਨ।