← ਪਿਛੇ ਪਰਤੋ
ਲੋਕੇਸ਼ ਰਿਸ਼ੀ
ਗੁਰਦਾਸਪੁਰ 07 ਅਗਸਤ 2020- ਮੈਂ ਅਤੇ ਦੂਲੋ ਨੇ ਹੀ ਅਵਾਜ਼ ਬੁਲੰਦ ਕੀਤਾ ਤਾਂ ਹੀ ਉਹ 5 ਮਹੀਨੇ ਬਾਦ ਕੁੰਭਕਰਨੀ ਨੀਂਦ ਤੋਂ ਜਾਗੇ ਅਤੇ ਆਪਣੇ ਮਹਿਲ 'ਚੋਂ ਬਾਹਰ ਨਿਕਲ ਕੇ ਤਰਨਤਾਰਨ ਪਹੁੰਚੇ। ਇਹ ਸ਼ਬਦ ਕਾਂਗਰਸ ਦੇ ਰਾਜ-ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਉਸ ਵੇਲੇ ਕਹੇ ਜਦੋਂ ਉਹ ਬਟਾਲਾ ਦੇ ਹਾਥੀ ਗੇਟ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰ ਪਹੁੰਚੇ। ਇਸ ਮੌਕੇ ਬਾਜਵਾ ਨੇ ਕਾਂਗਰਸ ਪ੍ਰਧਾਨ ਜਾਖੜ ਸਬੰਧੀ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਸ਼ੁਕੀਨ ਮਾਮਾ ਦਾ ਖ਼ਿਤਾਬ ਦਿੰਦਿਆਂ ਕਿਹਾ ਕਿ ਜਾਖੜ ਮੈਨੂੰ ਪਾਰਟੀ 'ਚੋਂ ਨਹੀਂ ਕੱਢ ਸਕਦਾ। ਇਸ ਮੌਕੇ ਪਾਰਟੀ ਦੇ ਹੋਰਨਾਂ ਲੋਕਾਂ ਤੋਂ ਇਲਾਵਾ ਵਿਧਾਨਸਭਾ ਹਲਕਾ ਦੇ ਕਾਂਗਰਸੀ ਐਮ.ਐ.ਲਏ ਸ਼੍ਰੀ ਹਰਗੋਬਿੰਦਪੁਰ ਬਲਵਿੰਦਰ ਸਿੰਘ ਲਾਡੀ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਕਬੂਲਿਆ ਹੈ। ਕਿ ਇਹ ਮੌਤਾਂ ਨਹੀਂ ਬਲ ਕੀ ਕਤਲ ਹਨ ਅਤੇ ਇਸ ਦੀ ਜ਼ਿੰਮੇਵਾਰ ਵੀ ਸੂਬਾ ਸਰਕਾਰ ਦੀ ਹੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮੈਂ ਅਤੇ ਸ਼ਮਸ਼ੇਰ ਸਿੰਘ ਦੂਲੋ ਰਾਜਪਾਲ ਨਾਲ ਮਿਲੇ ਜ਼ਰੂਰ ਹਾਂ ਅਤੇ ਅਸੀਂ ਉਨ੍ਹਾਂ ਨੂੰ ਦੱਸਿਆ ਸੀ ਕਿ ਪੰਜਾਬ ਦੀਆਂ ਡਿਸਟਿਲਰੀਆਂ ਅੰਦਰ ਨਾਜਾਇਜ਼ ਸ਼ਰਾਬ ਬਣਾ ਕੇ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਜਾਇਜ਼ ਧੰਦੇ ਕਾਰਨ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ 2700 ਹਜ਼ਾਰ ਕਰੋੜ ਦਾ ਚੂਨਾ ਲਗਾਇਆ ਗਿਆ ਹੈ। ਬਾਜਵਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਭਾਵੇਂ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਮਿਲੀਭੁਗਤ ਕਾਰਨ ਇਹਨਾਂ ਡਿਸਟਿਲਰੀਆਂ ਨੂੰ ਸ਼ੈਲਰ ਦਿੱਤਾ ਜਾ ਰਿਹਾ ਹੈ। ਜਿਸ ਦੇ ਸਬੂਤ ਵਜੋਂ ਰਾਜਪੁਰਾ, ਖੰਨਾ ਅਤੇ ਧਨੌੜ ਵਿਖੇ ਤਿੰਨ ਨਾਜਾਇਜ਼ ਡਿਸਟਿਲਰੀਆਂ ਫੜੀਆਂ ਗਈਆਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹਨਾਂ ਨਾਜਾਇਜ਼ ਡਿਸਟਿਲਰੀਆਂ ਨੂੰ ਸਮਾਨ ਜਿਵੇਂ ਕਿ ਮਸ਼ੀਨਾਂ, ਕੈਮੀਕਲ ਅਤੇ ਬਿਜਲੀ ਦਾ ਕੁਨੈਕਸ਼ਨ ਕੌਣ ਮੁਹੱਈਆ ਕਰਵਾਉਂਦਾ ਹੈ ਅਤੇ ਕੌਣ ਲੋਕ ਇਹਨਾਂ ਡਿਸਟਿਲਰੀਆਂ ਦੇ ਮਾਲਕ ਹਨ। ਇਸ ਪਾਸੇ ਸਾਰੀ ਗੱਲ ਗੋਲ ਮੋਲ ਕਰ ਦਿੱਤੀ ਗਈ ਅਤੇ ਜੋ 7-8 ਮੁਲਾਜ਼ਮ ਇਹਨਾਂ ਡਿਸਟਿਲਰੀਆਂ ਤੋਂ ਗ੍ਰਿਫ਼ਤਾਰ ਕੀਤੇ ਗਏ ਸਨ। ਉਨ੍ਹਾਂ ਨੂੰ ਵੀ 7 ਦਿਨ ਬਾਦ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹਨਾਂ ਸਵਾਲਾਂ ਦੀ ਪੜਤਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਬਾਜਵਾ ਰਾਜਨੀਤੀ ਕਰਨੋਂ ਵੀ ਨਹੀਂ ਖੂੰਜੇ ਅਤੇ ਜਾਖੜ ਅਤੇ ਕੈਪਟਨ ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ। ਕਿ ਪਾਰਟੀ ਪ੍ਰਧਾਨ ਦਾ ਕੰਮ ਹੁੰਦਾ ਹੈ ਕਿ ਸਾਰੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਇਕੱਠਾ ਕਰ ਕੇ ਰੱਖਣਾ। ਪਰ ਜਾਖੜ ਸ਼ਕੁਨੀ ਮਾਮਾ ਵਾਂਗ ਇੱਕ ਦੂਸਰੇ ਦੀਆਂ ਗੱਲਾਂ ਵਧਾ ਚੜ੍ਹਾ ਕੇ ਪਾਰਟੀ ਵਿੱਚ ਇੱਕ ਦੂਜੇ ਨੂੰ ਲੜਵਾ ਰਹੇ ਹਨ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਅੰਮ੍ਰਿਤਸਰ ਸਿੰਘ ਨੂੰ ਇਸ ਮਾਮਲੇ ਵਿੱਚ ਸੀ,ਬੀ.ਆਈ ਜਾਂਚ ਦਾ ਸਵਾਗਤ ਕਰਨਾ ਚਾਹੀਦਾ ਸੀ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉੱਥੇ ਦੂਜੇ ਪਾਸੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਵੱਲੋਂ ਬਾਜਵਾ ਅਤੇ ਦੂਲੋ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੇ ਬਿਆਨ ਸਬੰਧੀ ਗੱਲ ਕਰਦਿਆਂ। ਬਾਜਵਾ ਨੇ ਕਿਹਾ ਕਿ ਜੇਕਰ ਪਾਰਟੀ ਪ੍ਰਮੁੱਖ ਸੋਨੀਆ ਗਾਂਧੀ ਹੁਕਮ ਕਰਨਗੇ ਤਾਂ ਹੀ ਮੈਂ ਅਤੇ ਦੂਲੋ ਪਾਰਟੀ ਵਿੱਚੋਂ ਅਸਤੀਫ਼ਾ ਦੇਵਾਂਗੇ। ਜਾਖੜ ਕੋਲ ਸਾਨੂੰ ਕੱਢਣ ਦਾ ਕੋਈ ਹੱਕ ਨਹੀਂ ਹੈ। ਨਾਲ ਹੀ ਬਾਜਵਾ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦੇ ਚਰਚਿਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਬਾਜਵਾ ਪਰਿਵਾਰ ਨੇ ਸ਼ੁਰੂ ਤੋਂ ਹੀ ਪੀੜ੍ਹੀ ਦਰ ਪੀੜ੍ਹੀ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਅਤੇ ਇਸੇ ਦੌਰਾਨ ਸਾਡੇ ਬਜ਼ੁਰਗਾਂ ਨੇ ਪਾਰਟੀ ਲਈ ਸ਼ਹਾਦਤਾਂ ਵੀ ਦਿੱਤੀਆਂ ਹਨ। ਬਾਜਵਾ ਨੇ ਕਿਹਾ ਕਿ ਬੀਤੇ ਸਮਿਆਂ ਦੌਰਾਨ ਬਾਜਵਾ ਪਰਿਵਾਰ ਤੇ ਵੱਖ ਵੱਖ ਅੱਤਵਾਦੀ ਹਮਲੇ ਹੁੰਦੇ ਰਹੇ ਹਨ ਅਤੇ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸੈਂਟਰ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਇਸ ਦਾ ਇਹ ਮਤਲਬ ਨਹੀਂ ਨਿਕਲਦਾ ਕੀ ਮੈਂ ਅਤੇ ਦੂਲੋ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ।
Total Responses : 265