Breaking: 13 ਨੂੰ ਸਵੇਰੇ 10 ਵਜੇ ਹੋਵੇਗਾ ਕਿਸਾਨਾਂ ਦਾ ਦਿੱਲੀ ਕੂਚ-ਨਹੀਂ ਬਣੀ ਸਹਿਮਤੀ ਸਰਕਾਰ ਨਾਲ ਮੀਟਿੰਗ 'ਚ -ਕੇਂਦਰੀ ਵਜ਼ੀਰਾਂ ਨੇ ਕਿਹਾ ਅਜੇ ਵੀ ਗੱਲਬਾਤ ਦੇ ਰਾਹ ਖੁੱਲ੍ਹੇ -ਬਹੁਤੀਆਂ ਮੰਗ ਤੇ ਹੋਈ ਸਹਮਤੀ
ਚੰਡੀਗੜ੍ਹ, 12 ਫ਼ਰਵਰੀ, 2024: ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਵਜ਼ੀਰਾਂ ਵਿਚਕਾਰ ਅੱਜ ਸ਼ਾਮੀ ਸਾਢੇ 5 ਘੰਟੇ ਚਲੀ ਮੀਟਿੰਗ ਬੇਸਿਟਾ ਰਾਹੀਂ । ਮੀਟਿੰਗ ਵਿੱਚੋਂ ਬਾਹਰ ਆਂ ਕੇ ਕਿਸਾਨ ਆਗੂਆਂ ਨੇ ਐਲਾਨ ਕਰ ਦਿੱਤਾ ਹੈ ਕਿ ਓਹ ਕੱਲ੍ਹ ਸਵੇਰੇ 10 ਵਜੇ ਦਿੱਲੀ ਵੱਲ ਕੂਚ ਕਰਨਗੇ -
ਮੀਟਿੰਗ ਤੋਂ ਬਾਹਰ ਆਂ ਕੇ ਕਿਸਾਨ ਨੇਤਾ ਜਗਜੀਤ ਸਿੰਘ Dallewal ਅਤੇ ਸਰਵਣ ਸਿੰਘ ਪੰਧੇਰ ਨ ਏਡੋਸਹ ਲਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗ ਬਾਰੇ ਗੰਭੀਰ ਨਹੀਂ ਅਤੇ ਉੱਥੇ ਹੀ ਖੜ੍ਹੀ ਹੈ ।
ਮੀਟਿੰਗ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨਾਲ ਪੰਜ ਘੰਟੇ ਤੋਂ ਵੱਧ ਲੰਮੀ ਮੀਟਿੰਗ ਕੀਤੀ ਹੈ ਪਰ ਸਾਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਹੈ। ਕਿਸਾਨ।
ਪਰ ਅਸੀਂ ਕੱਲ੍ਹ ਸਵੇਰੇ 10 ਵਜੇ ਦਿੱਲੀ ਵੱਲ ਮਾਰਚ ਕਰਨ ਲਈ ਮਜਬੂਰ ਹੋਵਾਂਗੇ ਕਿਉਂਕਿ ਸਾਨੂੰ ਨਹੀਂ ਲੱਗਦਾ ਕਿ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇਗੀ।
ਇਸ ਤੋਂ ਕੁਝ ਦੇਰ ਬਾਅਦ ਮੀਟਿੰਗ ਵਿੱਚ ਹਜ਼ਾਰ ਦੋਵੇਂ ਕੇਂਦਰੀ ਮੰਤਰੀਆਂ ਨੇ ਬਾਹਰ ਆਕੇ ਕਿਹਾ ਕਿ ਬਹੁਤੀਆਂ ਮੰਗਾਂ ਤੇ ਸਹਿਮਤੀ ਹੋ ਗਈ ਸੀ ਪਰ ਕੁਝ ਇੱਕ ਮਾਮਲੇ ਅਜਿਹੇ ਸਨ ਜਿਸ ਬਾਰੇ ਕਮੇਟੀ ਬਣ ਕੇ ਅੱਗੇ ਵਧੀਆ ਜਾ ਸਕਦਾ ਹੈ । ਅਸੀਂ ਸਰਕਾਰ ਦੀ ਤਜਵੀਜ਼ ਰੱਖੀ ਹੈ । ਸਾਰੇ ਕਿਸਾਨਾਂ ਦੇ ਹਿੱਤਾਂ ਲਈ ਅਜੇ ਵੀ ਅਤੇ ਹਰ ਵੇਲੇ ਗੱਲਬਾਤ ਲਈ ਤਿਆਰ ਹੈ , ਕਿਸਾਨ ਲਈ ਦਰਵਾਜੇ ਅਜੇ ਵੀ ਖੁੱਲ੍ਹੇ ਹਨ .