← ਪਿਛੇ ਪਰਤੋ
FIR ਦਰਜ : ਸ਼ੁਭਕਰਨ ਮਾਮਲੇ ’ਚ ਕਤਲ ਦਾ ਕੇਸ ਦਰਜ , ਅੱਧੀ ਰਾਤ ਨੂੰ ਹੋਇਆ ਪੋਸਟਮਾਰਟਮ ਪਟਿਆਲਾ, 29 ਫਰਵਰੀ, 2024: ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿਚ ਪਟਿਆਲਾ ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਕੇਸ ਦਰਜ ਹੋਣ ਮਗਰੋਂ ਸ਼ੁਭਕਰਨ ਦੀ ਮ੍ਰਿਤਕ ਦੇਹ ਦਾ ਪੋਸਟਮ ਰਾਤ 11.00 ਵਜੇ ਦੇ ਕਰੀਬ ਹੋਇਆ। ਅੱਜ ਉਸਦੀ ਮ੍ਰਿਤਕ ਦੇਹ ਪਹਿਲਾਂ ਖਨੌਰੀ ਬਾਰਡਰ ਲਿਜਾਈ ਜਾਵੇਗੀ ਤੇ ਫਿਰ ਜੱਦੀ ਪਿੰਡ ਵਿਚ ਉਸਦਾ ਅੰਤਿਮ ਸਸਕਾਰ ਹੋਵੇਗਾ। ਸ਼ੁਭਕਰਨ ਸਿੰਘ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨ ’ਤੇ ਆਧਾਰ ’ਤੇ ਪਾਤੜਾਂ ਪੁਲਿਸ ਥਾਣੇ ਵਿਚ ਐਫ ਆਈ ਆਰ ਨੰਬਰ 00141 ਅਧੀਨ ਧਾਰਾ 302 ਆਈ ਪੀਸੀ ਅਤੇ 114 ਆਈ ਪੀ ਸੀ ਤਹਿਤ ਦਰਜ ਕੀਤੀ ਗਈ ਹੈ।
Total Responses : 260