← ਪਿਛੇ ਪਰਤੋ
ਪੰਜਾਬ ਦੇ ਇੱਕ SP ਰੈਂਕ ਦੇ ਅਫ਼ਸਰ ਵੀ ਫੱਟੜ ਹੋਏ Shambhu ਬਾਰਡਰ ਤੇ ਕਿਸਾਨ ਮੋਰਚੇ ਦੌਰਾਨ -ਗੁੱਟ ਦੀ ਹੱਡੀ ਟੁੱਟੀ -ਹਸਪਤਾਲ ਦਾਖਲ ਚੰਡੀਗੜ੍ਹ , 22 ਫਰਵਰੀ , 2024 ਥੋੜ੍ਹੀ ਪਛੜ ਕੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਇੱਕ SP ਰੈਂਕ ਦੇ ਅਫ਼ਸਰ ਵੀ ਸ਼ੰਭੂ ਕਿਸਾਨ ਮੋਰਚੇ ਦੌਰਾਨ ਡਿਊਟੀ ਦਿੰਦੇ ਹੋਏ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸਨ . ਸਿੱਟੇ ਵਜੋਂ ਉਸ ਦੇ ਗੁੱਟ ਦੀ ਹੱਡੀ ਟੁੱਟ ਗਈ ਅਤੇ ਮੋਢੇ ਦੀ ਹੱਡੀ ਤੇ ਵੀ ਡੂੰਘੀ ਸੱਟ ਲੱਗੀ ਹੈ . ਉਹ ਅਫ਼ਸਰ ਹਨ ਮੋਹਾਲੀ 'ਚ ਤਾਇਨਾਤ ਚੌਥੀ ਕਮਾਂਡੋ ਬਟਾਲੀਅਨ ਦੇ ਕਮਾਂਡੈਂਟ ਜਗਵਿੰਦਰ ਸਿੰਘ ਚੀਮਾ @Bunny Cheema ਜੋ ਲੁਧਿਆਣੇ ਦੇ ਇਕ ਹਸਪਤਾਲ ਵਿਚ ਦਾਖਲ ਹਨ .ਉਨ੍ਹਾਂ ਦੇ ਗੁੱਟ ਤੇ ਪਲਾਸਟਰ ਲੱਗਾ ਹੋਇਆ ਹੈ . ਪਤਾ ਲੱਗਾ ਹੈ ਕਿ ਇਹ ਘਟਨਾ 20 ਫਰਵਰੀ ਦੀ ਹੈ ਜਦੋਂ ਕਿਸਾਨ Poklain ਅਤੇ ਜੇ ਸੀ ਬੀ ਮਸ਼ੀਨਾਂ ਆਦਿਕ ਲਿਆ ਰਹੇ ਸਨ ਤਾਂ ਡਿਊਟੀ ਦਿੰਦੇ ਹੋਏ ਜਗਵਿੰਦਰ ਚੀਮਾ ਫੱਟੜ ਹੋ ਗਏ . ਖਿਡਾਰੀ ਹੋਣ ਅਤੇ ਤਕੜੇ ਜੁੱਸੇ ਵਾਲੇ ਹੋਣ ਦੇ ਬਾਵਜੂਦ ਗਹਿਰੀਆਂ ਸੱਟਾਂ ਕਾਰਨ ਉਹ ਹਸਪਤਾਲ ਵਿਚ ਦਾਖਲ ਹਨ ਅਤੇ ਉਨ੍ਹਾਂ ਨੂੰ ਤੰਦਰੁਸਤ ਹੋਣ ਲਈ ਕੁਝ ਹਫ਼ਤੇ ਲੱਗ ਸਕਦੇ ਹਨ .ਇਹ ਵੀ ਪਤਾ ਲੱਗਾ ਹੈ ਕਿ ਇੱਕ ਹੋ ਪੁਲੀਸ ਕਰਮਚਾਰੀ ਵੀ ਇਸੇ ਦੌਰਾਨ ਹੀ ਜ਼ਖਮੀ ਹੋਇਆ ਸੀ .
Total Responses : 260