ਭਾਰਤ ਬੰਦ ਦੀ ਕਾਲ ਦਾ ਸਾਥ ਦਿੰਦੇ ਹੋਏ ਕਾਰੋਬਾਰ ਬੰਦ ਰੱਖਣ ਦਾ ਐਲਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 16 ਫਰਵਰੀ 2024 : ਕਿਸਾਨ ਜਥੇਬੰਦੀਆਂ ਦੀ 16 ਫ਼ਰਵਰੀ ਦੀ ਬੰਦ ਦੀ ਕਾਲ ਦਾ ਸਾਥ ਦਿੰਦੇ ਹੋਏ ਮਾਲੇਰਕੋਟਲਾ ਵਿੱਚ ਸ਼੍ਰੀ ਅਚਿੰਤ ਗੋਇਲ ਦੀ ਪ੍ਰਧਾਨਗੀ ਅਧੀਨ ਚੱਲ ਰਹੀ ਆਈਲੈਟਸ ਅਤੇ ਇੰਮੀਗ੍ਰੇਸ਼ਨ ਐਸੋਸੀਏਸ਼ਨ ਮਾਕਾ (ਮਾਲੇਰਕੋਟਲਾ ਅਬਰੋਡ ਕੰਸਲਟੈਂਟਸ ਐਸੋਸੀਏਸ਼ਨ) ਨੇ 16 ਫ਼ਰਵਰੀ ਨੂੰ ਆਪਣੇ ਕਾਰੋਬਾਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਅਚਿੰਤ ਗੋਇਲ ਨੇ ਕਿਹਾ ਕੇ ਉਹਨਾਂ ਦੀ ਐਸੋਸੀਏਸ਼ਨ ਹਰ ਸਮੇਂ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਖੜ੍ਹੀ ਰਹੇਗੀ। ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ਼੍ਰੀ ਮੁਹੰਮਦ ਸ਼ਾਹਿਦ ਨੇ ਉਮੀਦ ਜਤਾਈ ਕੇ ਜਿਵੇਂ ਅੱਜ ਅਸੀਂ ਸਮੂਹ ਮਾਕਾ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ ਓਵੇਂ ਹੀ ਕੱਲ ਨੂੰ ਕਿਸਾਨ ਜਥੇਬੰਦੀਆਂ ਵੀ ਸਾਡਾ ਸਾਥ ਜ਼ਰੂਰ ਦੇਣਗੀਆਂ। ਮੀਟਿੰਗ ਵਿੱਚ ਪ੍ਰਧਾਨ ਸ੍ਰੀ ਅਚਿੰਤ ਗੋਇਲ ਅਤੇ ਮੀਤ ਪ੍ਰਧਾਨ ਸ੍ਰੀ ਮੁਹੰਮਦ ਸਾਹਿਦ ਤੋਂ ਬਿਨ੍ਹਾਂ ਜਨਰਲ ਸਕੱਤਰ ਸ਼੍ਰੀ ਮੁਹੰਮਦ ਸਲੀਮ ਅਖ਼ਤਰ,ਜੁਆਇੰਟ ਸਕੱਤਰ ਸ਼੍ਰੀ ਤਾਜ ਬੱਤੇ,ਪੀ.ਆਰ.ਓ ਸ਼੍ਰੀ ਮੁਹੰਮਦ ਅਰਸ਼ਦ,ਸੀਨੀਅਰ ਮੈਂਬਰ ਸ਼੍ਰੀ ਇਮਤਿਆਜ਼ ਅਲੀ,ਸ਼੍ਰੀ ਰਾਜੇਸ਼ ਸ਼ਾਰਦਾ, ਸ਼੍ਰੀ ਮੁਹੰਮਦ ਸ਼ਮਸ਼ਾਦ,ਸ਼੍ਰੀ ਸੁਸ਼ੀਲ ਕੁਮਾਰ ਅਤੇ ਮੈਡਮ ਬਲਵਿੰਦਰ ਕੌਰ ਵੀ ਸ਼ਾਮਿਲ ਸਨ।