ਐਸ ਡੀ ਐਮ ਕਪੂਰਥਲਾ ਵਲੋਂ ਆਪਣੇ ਹਲਕੇ ਦੇ ਪੋਲਿੰਗ ਬੂਥਾਂ ਦਾ ਜਾਇਜਾ
ਵਿਸ਼ੇਸ ਪੱਤਰਕਾਰ ਅੰਮ੍ਰਿਤ ਪਾਲ ਸਿੰਘ ਬਰਾੜ
ਕਪੂਰਥਲਾ , 29 ਦਿਸੰਬਰ 2018
ਭਾਵੇ ਸੂਬੇ ਦੇ ਵੱਖ ਵੱਖ ਜ਼ਿਲਿਆਂ ਵਿੱਚੋ ਸੂਬੇ ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈਕੇ ਅਧਿਕਾਰੀਆਂ ਦੀਆ ਅਣਗਹਿਲੀ ਅਤੇ ਡਿਊਟੀ ਤੋਂ ਗੈਰ ਹਾਜ਼ਰ ਹੋਣ ਦੀਆ ਖ਼ਬਰਾਂ ਆ ਰਹੀਆਂ ਅਤੇ ਉਨਾਂ ਖਿਲਾਫ ਜਾਬਤਾ ਕਾਰਵਾਈ ਵੀ ਕੀਤੀਆਂ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਸੂਬੇ ਦੀਆਂ ਮਹਿਲਾ ਅਧਿਕਾਰੀਆਂ ਵਲੋਂ ਪੂਰੀ ਤਨਦੇਹੀ ਨਾਲ ਡਿਊਟੀ ਨਿਵਾਉਣ ਦੀਆ ਮਿਸਾਲਾਂ ਵੀ ਹਨ
ਅਜੇਹੀ ਹੀ ਇਕ ਅਧਿਕਾਰੀ ਦਾ ਨਾਮ ਹੈ, ਡਾਕਟਰ ਨਯਨ ਜੱਸਲ, ਜੋ ਬਤੌਰ ਐਸ ਡੀ ਐਮ ਕਪੂਰਥਲਾ ਵਿਖੇ ਤਾਇਨਾਤ ਹੈ ਡਾਕਟਰ ਨਯਨ ਜੱਸਲ ਨੇ ਅੱਜ ਦੇਰ ਸ਼ਾਮ ਤਕ ਸਾਰੇ ਨਾਜ਼ੁਕ ਅਤੇ ਗੈਰ -ਨਾਜ਼ੁਕ ਗਿਣੇ ਜਾਂਦੇ ਬੂਥਾਂ ਦਾ ਦੌਰਾ ਕਰਕੇ ਉਥੇ ਤਾਇਨਾਤ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦੀਆਂ ਲੋੜਾਂ ਤੇ ਹੋਰ ਸਾਜੋ ਸਾਮਾਨ ਦਾ ਮੁਆਇਨਾ ਕੀਤਾ
ਐਸ ਡੀ ਐਮ ਵਲੋਂ ਅੱਜ ਕਦੂਪੁਰ , ਦਬੁਰਜੀ , ਬਿਸ਼ਨਪੁਰ ਰਾਇਆ, ਲੱਖਣ ਕਲਾਂ ਅਤੇ ਪੱਟੀ ਖਿਜ਼ਰਾਬਾਦ ਵਗੈਰਾ ਦਾ ਦੌਰਾ ਕੀਤਾ ! ਡਾਕਟਰ ਨਯਨ ਜੱਸਲ ਨੇ ਬਾਬੂਸ਼ਾਹੀ ਨੂੰ ਦੱਸਿਆ, ਕਿ ਉਹ ਆਪਣੇ ਅਧੀਨ ਆਉਂਦੇ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਉਥੇ ਡਿਊਟੀ ਦੇ ਰਹੇ ਕਰਮਚਾਰੀਆਂ ਦਾ ਮਨੋਬਲ ਵਧਾਉਣ ਤੋਂ ਇਲਾਵਾ ਬੂਥਾਂ ਵਿਚ ਲੋੜੀਦੇ ਸਾਜੋ ਸਾਮਾਨ ਦਾ ਜਾਇਜਾ ਲੈਣਾ ਚਾਹੁੰਦੇ ਸੀ ਤਾਂ ਕਿ ਕੋਈ ਕਮੀ ਨਾ ਰਹਿ ਜਾਵੇ ਉਨਾਂ ਕਿਹਾ ਸਾਰੇ ਬੂਥਾਂ ਉਪਰ ਕਰਮਚਾਰੀ ਹਾਜ਼ਰ ਹਨ ਤੇ ਲੋੜੀਂਦਾ ਕਾਗਜ਼ ਪੱਤਰ ਉਨ੍ਹਾਂ ਕੋਲ ਪਹੁੰਚ ਚੁੱਕਿਆ ਹੈ, ਪ੍ਰਸ਼ਾਸ਼ਨ ਸਾਫ ਸੁਥਰੇ ਢੰਗ ਨਾਲ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ