ਐਸ ਡੀ ਐਮ ਸੁਨਾਮ ਨੇ ਬੂਥਾਂ ਦਾ ਦੌਰਾ ਕਰ ਲਿਆ ਪ੍ਰਬੰਧਾਂ ਦਾ ਜਾਇਜਾ
ਵਿਸ਼ੇਸ ਪੱਤਰਕਾਰ ਅੰਮ੍ਰਿਤ ਪਾਲ ਸਿੰਘ ਬਰਾੜ
ਸੁਨਾਮ 29 ਦਸੰਬਰ, 2018: ਸੁਨਾਮ ਦੇ ਐਸ ਡੀ ਐਮ ਮਨਜੀਤ ਕੌਰ ਨੇ ਆਪਣੇ ਹਲਕੇ ਅਧੀਨ ਪੈਂਦੇ ਪੋਲਿੰਗ ਬੂਥਾਂ ਦਾ ਸਨਿਚਰਵਾਰ ਨੂੰ ਦੌਰਾ ਕਰਕੇ ਚੋਣਾਂ ਸੰਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਉਥੇ ਤਾਇਨਾਤ ਕਰਮਚਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿਤੀਆਂ
ਦੇਰ ਸ਼ਾਮ ਤਕ ਦੌਰਾ ਕਰਕੇ ਪਰਤੇ,ਐਸ ਡੀ ਐਮ ਮਨਜੀਤ ਕੌਰ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਸਬ ਡਿਵੀਜ਼ਨ ਵਿਚ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਹਰ ਪਖੋਂ ਤਿਆਰੀਆਂ ਮੁਕੰਮਲ ਹਨ ! ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਕੇ 4 ਵਜੇ ਖਤਮ ਹੋਵੇਗਾ ਅਤੇ ਉਸ ਤੋਂ ਤੁਰੰਤ ਬਾਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ, ਨਤੀਜੇ ਦੇਰ ਸ਼ਾਮ ਤਕ ਐਲਾਨੇ ਜਾਣਗੇ
ਐਸ ਡੀ ਐਮ ਨੇ ਦੱਸਿਆ ਕੇ ਪਿੰਡਾਂ ਵਿਚ 112 ਉਮੀਦਵਾਰ ਸਰਪੰਚੀ ਅਤੇ 408 ਪੰਚੀ ਲਈ ਚੋਣ ਮੈਦਾਨ ਵਿਚ ਹਨ ਕੁਲ 109 ਪੋਲਿੰਗ ਬੂਥ ਬਣਾਏ ਗਏ ਹਨ ਊਨਾ ਦੱਸਿਆ ਕੀਂ ਚੋਣ ਅਮਲ ਸੁਚਾਰੂ ਢੰਗ ਨਾਲ ਨੇਪਰੇ ਚਾੜਣ ਲਈ ਹਲਕੇ ਨੂੰ 6 ਕਲੱਸਟਰਾਂ ਵਿਚ ਵੰਡਿਆ ਗਿਆ ਹੈ, ਕੁਲ 43 ਪਿੰਡ ਹਨ ਅਤੇ 9 ਪਿੰਡਾਂ ਵਿਚ ਸਰਬ ਸੰਮਤੀ ਹੋ ਗਈ ਹੈ !