ਕਿਸਾਨਾਂ ਦੇ ਕਾਤਲਾਂ 'ਤੇ ਕੋਈ ਕਾਰਵਾਈ ਨਹੀਂ, ਪ੍ਰਿਯੰਕਾ ਗਾਂਧੀ ਨੂੰ ਦੋ ਦਿਨ ਹਿਰਾਸਤ 'ਚ ਰੱਖਿਆ - ਪਵਨ ਕੁਮਾਰ ਬੰਸਲ
ਨਵੀਂ ਦਿੱਲੀ, 5 ਅਕਤੂਬਰ 2021 - ਸੀਨੀਅਰ ਕਾਂਗਰਸੀ ਲੀਡਰ ਪਵਨ ਕੁਮਾਰ ਬੰਸਲ ਨੇ ਬੀਜੇਪੀ 'ਤੇ ਨਿਸ਼ਾਨਾ ਲਾਉਂਦਿਆਂ ਟਵੀਟ ਕਰਦਿਆਂ ਕਿਹਾ ਕਿ ਬੀਜੇਪੀ ਸਰਕਾਰ ਦੇ ਲੀਡਰਾਂ ਨੇ ਚਾਰ ਕਿਸਾਨਾਂ ਨੂੰ ਕਾਰ ਹੇਠਾਂ ਲਤਾੜ ਦਿੱਤਾ ਅਤੇ ਕੋਈ ਕਾਰਵਾਈ ਨਹੀਂ ਹੋਈ। ਪਰ ਪ੍ਰਿਯੰਕਾ ਗਾਂਧੀ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕਰਨ ਲਈ ਜਾਣਾ ਚਾਹੁੰਦੇ ਸਨ, ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋ ਦਿਨ ਹਿਰਾਸਤ ਵਿੱਚ ਰੱਖਿਆ ਗਿਆ ਹੈ। ਇਹ "ਨਵੇਂ ਭਾਰਤ" ਦਾ ਲੋਕਤੰਤਰ ਅਤੇ ਕਾਨੂੰਨ ਦਾ ਰਾਜ ਹੈ।