ਚੰਡੀਗੜ੍ਹ, 21 ਅਕਤੂਬਰ 2019 - ਚੋਣ ਕਮਿਸ਼ਨ ਨੇ ਹਰਿਆਣਾ ਦੇ ਅਸੰਧ ਤੋਂ ਸਿੱਖ ਭਾਜਪਾ ਉਮੀਦਵਾਰ ਨੂੰ ਨੋਟਿਸ ਦੇ ਦਿੱਤਾ ਗਿਆ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ 'ਚ ਉਹ ਲੋਕਾਂ ਨੂੰ ਈ.ਵੀ.ਐਮ. ਮਸ਼ੀਨਾਂ 'ਚ ਘਪਲੇ ਬਾਰੇ ਕਹਿ ਰਿਹਾ ਸੀ। ਭਾਜਪਾ ਉਮੀਦਵਾਰ ਬਖਸ਼ੀਸ਼ ਸਿੰਘ ਵਿਰਕ ਨੂੰ ਇਥੋਂ ਤਕ ਕਹਿ ਦਿੱਤਾ ਸੀ ਕਿ ਉਸਨੇ ਅਤੇ ਉਸਦੇ ਸਮਰਥਕਾਂ ਨੇ ਈਵੀਐਮ ਨਾਲ ਛੇੜਛਾੜ ਕੀਤੀ ਸੀ ਕਿ ਹਰ ਵੋਟ ਬੀਜੇਪੀ ਨੂੰ ਮਿਲੇਗੀ, ਚਾਹੇ ਵੋਟਰ ਕੋਈ ਹੋਰ ਬਟਨ ਦਬਾਉਣ।
'ਦ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਜ਼ਿਲ੍ਹਾ ਚੋਣ ਅਧਿਕਾਰੀ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ, “ਵੀਡੀਓ ਮੇਰੇ ਧਿਆਨ ਵਿੱਚ ਆਈ ਅਤੇ ਮੈਂ ਭਾਜਪਾ ਉਮੀਦਵਾਰ ਨੂੰ ਆਪਣਾ ਜਵਾਬ ਦੇਣ ਲਈ ਇੱਕ ਨੋਟਿਸ ਦਿੱਤਾ ਹੈ।"
ਇਸ ਦੌਰਾਨ ਅਸੰਧ ਤੋਂ ਕਾਂਗਰਸ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਗੋਗੀ ਨੇ ਚੋਣ ਕਮਿਸ਼ਨ ਤੋਂ ਉਮੀਦਵਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।