ਸੰਗਰੂਰ, 31 ਦਸੰਬਰ 2018 - ਜ਼ਿਲ੍ਹੇ ਦੇ ਪਿੰਡ ਖੋਖਰ ਕਲਾਂ 'ਚ ਚੋਣ ਡਿਊਟੀ ਦੌਰਾਨ ਇੱਕ ਰਿਟਰਨਿੰਗ ਅਫ਼ਸਰ ਦੀ ਮੌਤ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ੪੫ ਸਾਲਾ ਪ੍ਰਸ਼ੋਤਮ ਦਾਸ ਡਿਊਟੀ 'ਤੇ ਆਉਣ ਤੋਂ ਪਹਿਲਾਂ ਥੋੜ੍ਹਾ ਬਿਮਾਰ ਸੀ। ਉਨ੍ਹਾਂ ਤੋਂ ਜਦੋਂ ਸਿਹਤ ਖਰਾਬ ਹੋਣ ਕਾਰਨ ਕੰਮ ਨਾ ਹੋਇਆ ਤਾਂ ਪ੍ਰਸ਼ੋਤਮ ਦਾਸ ਨੂੰ ਅਰਾਮ ਕਰਨ ਲਈ ਆਖਿਆ ਗਿਆ।
ਪ੍ਰਸ਼ੋਤਮ ਦਾਸ ਪੋਲਿੰਗ ਸਟੇਸ਼ਨ ਦੇ ਦੂਸਰੇ ਕਮਰੇ 'ਚ ਅਰਾਮ ਕਰਨ ਲੱਗੇ ਤਾਂ ਜਦੋਂ ਸ਼ਾਮ ਨੂੰ ਉਨ੍ਹਾਂ ਨੂੰ ਦੇਖਿਆ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਲਹਿਰਾ ਦੇ ਐੱਸਡੀਐੱਮ ਅਨੁਸਾਰ ਪਰਸ਼ੋਤਮ ਦਾਸ ਪਹਿਲਾਂ ਤੋਂ ਬੀਮਾਰ ਸੀ, ਇਸੇ ਲਈ ਉਸ ਨੂੰ ਆਰਾਮ ਕਰਨ ਲਈ ਕਿਹਾ ਗਿਆ ਸੀ।
ਪਰਸ਼ੋਤਮ ਦਾਸ ਲਹਿਰਾਗਾਗਾ ਦਾ ਵਸਨੀਕ ਸੀ ਤੇ ਉਹ ਖੰਡੇਲਵਾਲ ਸਰਕਾਰੀ ਪ੍ਰਾਇਮਰੀ ਸਕੂਲ `ਚ ਅਧਿਆਪਕ ਸੀ। ਫਿਲਹਾਲ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ।