ਵਿਜੇਪਾਲ ਬਰਾੜ
ਚੰਡੀਗੜ੍ਹ, 01 ਨਵੰਬਰ 2017:
ਪੰਜਾਬੀ ਮੰਚ ਵੱਲੋਂ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਤੇ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੀ ਮੰਗ ਨੂੰ ਲੈ ਕੇ 1 ਨਵੰਬਰ ਬੁੱਧਵਾਰ ਨੂੰ ਚੰਡੀਗੜ ਦੇ ਸੈਕਟਰ 17 ਵਿਚ ਸੈਂਕੜੇ ਪੰਜਾਬੀ ਹਿਤੈਸ਼ੀਆਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਰਾਜ ਭਵਨ ਵੱਲ ਇੱਕ ਵਫਦ ਰਵਾਨਾ ਹੋਇਆ ਜਿਸ ਵੱਲੋਂ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਦਿੱਤਾ ਗਿਆ । ਿੲਸ ਰੋਸ ਧਰਨੇ ਦੀ ਮੁੱਖ ਮੰਗ ਿੲਹੀ ਹੈ ਕਿ ਦੇਸ਼ ਦੇ ਕਿਸੇ ਵੀ ਸੂਬੇ ਦੀ ਦਫਤਰੀ ਭਾਸ਼ਾ ਅੰਗਰੇਜ਼ੀ ਨਹੀਂ ਹੈ ਫਿਰ ਚੰਡੀਗੜ੍ਹ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਦਫਤਰੀ ਕੰਮਕਾਜ ਨੂੰ ਤਰਜੀਹ ਕਿਓਂ ਿਦੱਤੀ ਜਾਂਦੀ ਹੈ।
ਪੰਜਾਬੀ ਮੰਚ ਜਿਸ ਵਿੱਚ ਪੇਂਡੂ ਸੰਘਰਸ਼ ਕਮੇਟੀ, ਚੰਡੀਗੜ, ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਬੰਧਤ ਸਾਹਤਿਕ ਸਭਾਵਾਂ, ਵੱਖੋ-ਵੱਖ ਟਰੇਡ ਯੂਨੀਅਨਾਂ, ਯੂਥ ਸੰਗਠਨ, ਵਿਦਿਆਰਥੀ ਯੂਨੀਅਨਾਂ, ਵੱਖੋ-ਵੱਖ ਰਾਜਨੀਤਿਕ ਦਲ, ਵੱਖੋ-ਵੱਖ ਸਮਾਜਿਕ ਸੰਗਠਨ, ਧਾਰਮਿਕ ਸੰਗਠਨ ਅਤੇ ਸਮੂਹ ਪੰਜਾਬੀ ਦਰਦੀ ਸ਼ਾਮਿਲ ਹਨ ।