ਥਾਣੇ 'ਚ ਬੰਦ ਕੀਤੇ ਸੁਖਜਿੰਦਰ ਰੰਧਾਵਾ ਤੇ ਸਾਥੀ ਐਮ ਐਲ ਏ ਯੂ ਪੀ ਪੁਲਿਸ ਨੇ ( ਦੇਖੋ ਲਾਈਵ ਵੀਡੀਉ ਤੇ ਵੇਰਵਾ)
ਸਹਾਰਨਪੁਰ (ਹਰਿਆਣਾ-ਯੂ ਪੀ ਬਾਰਡਰ), 4 ਅਕਤੂਬਰ, 2021: ਹਰਿਆਣਾ ਪੁਲਿਸ ਨੇ ਯੂ ਪੀ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਪੰਜਾਬ ਦੇ ਡਿਪਟੀ ਸੀ ਐਮ ਸੁਖਜਿੰਦਰ ਸਿੰਘ ਰੰਧਾਵਾ ਦੇ ਉਹਨਾਂ ਦੇ ਨਾਲ ਗਏ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਵੀਡੀਉ ਲਈ ਕਲਿੱਕ ਕਰੋ :
http://fb.watch/8qO8vhHVqu/
ਰੰਧਾਵਾ ਤੇ ਵਿਧਾਇਕ ਯੂ ਪੀ ਵਿਚ ਦਾਖਲ ਹੋ ਕੇ ਲਖੀਮਪੁਰ ਵਿਚ ਭਾਜਪਾ ਆਗੂ ਦੇ ਪੁੱਤਰ ਵੱਲੋਂ ਗੱਡੀ ਹੇਠ ਦਰੜੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਵਾਸਤੇ ਜਾ ਰਹੇ ਸਨ।
https://fb.watch/8qO8vhHVqu/
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੰਧਾਵਾ ਤੇ ਪੰਜਾਬ ਦੇਹੋਰ ਵਿਧਾਇਕਾਂ ਨੁੰ ਹਿਰਾਸਤ ਵਿਚ ਲੈਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਹਨਾਂ ਕਿਹਾਕਿ ਇਹ ਲੋਕ ਤਾਂ ਸਿਰਫ ਪੀੜਤ ਪਰਿਵਾਰਾਂ ਨਾਲ ਮਿਲਣ ਜਾ ਰਹੇ ਸਨ, ਇਹਨਾਂ ਨੂੰ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ।