← ਪਿਛੇ ਪਰਤੋ
ਨਵੀਂ ਦਿੱਲੀ
ਭਾਰਤੀ ਪਹਿਲਵਾਨ ਨਰਸਿੰਘ ਯਾਦਵ ਨੂੰ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਅੱਜ ਡੂੰਘੀ ਜਾਂਚ ਮਗਰੋਂ ਬੇਕਸੂਰ ਐਲਾਨ ਦਿੱਤਾ ਹੈ ਤੇ ਕਿਹਾ ਹੈ ਕਿ ਉਸ 'ਤੇ ਕੋਈ ਪਾਬੰਦੀ ਨਹੀਂ ਲਗੇਗੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਨਰਸਿੰਘ ਯਾਦਵ ਡੋਪਿੰਗ ਟੈਸਟ ਵਿੱਚ ਫੇਲ• ਹੋ ਗਏ ਸੀ ਜਿਸ ਤੋਂ ਬਾਅਦ ਉਨ•ਾਂ 'ਤੇ ਰਿਓ ਓਲੰਪਿਕ ਖੇਡਾਂ 'ਚ ਜਾਣ 'ਤੇ ਰੋਕ ਲਗਾ ਦਿੱਤੀ ਗਈ ਸੀ। ਨਰਸਿੰਘ ਯਾਦਵ ਨੇ ਸਫਾਈ ਦਿੰਦਿਆਂ ਕਿਹਾ ਸੀ ਕਿ ਉਸਦੇ ਖਾਣੇ 'ਚ ਕਿਸੇ ਨੇ ਮਿਲਾਵਟ ਕੀਤੀ ਹੈ ਜਿਸ ਮਗਰੋਂ ਨਾਡਾ ਨੇ ਨਰਸਿੰਘ ਯਾਦਵ ਨੂੰ ਸ਼ੱਕ ਦਾ ਲਾਭ ਦਿੰਦਿਆਂ ਉਨ•ਾਂ ਦੇ ਰਿਓ ਓਲੰਪਿਕ 'ਚ ਜਾਣ ਤੋਂ ਪਾਬੰਦੀ ਹਟਾ ਲਈ। ਅੱਜ ਆਏ ਇਸ ਫੈਸਲੇ ਤੋਂ ਬਾਅਦ ਨਰਸਿੰਘ ਯਾਦਵ ਹੁਣ ਦੋਸ਼ ਮੁਕਤ ਹੋ ਗਏ ਹਨ ਤੇ ਉਨ•ਾਂ ਦਾ ਰਿਓ ਓਲੰਪਿਕ 'ਚ ਜਾਣ ਲਈ ਰਸਤਾ ਸਾਫ ਹੋ ਗਿਆ ਹੈ।
Total Responses : 267