ਨਵੀਂ ਦਿੱਲੀ, 21 ਅਕਤੂਬਰ, 2019 : ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਮਗਰੋਂ ਦੇਸ਼ ਦੇ ਪ੍ਰਮੁੱਖ ਚੈਨਲਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਹਰਿਆਣਾ ਤੇ ਮਹਾਰਾਸ਼ਟਰ ਦੋਵੇਂ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਪੂਰਨ ਬਹੁਮਤ ਨਾਲ ਮੁੜ ਆਪਣੀਆਂ ਸਰਕਾਰਾਂ ਸਥਾਪਿਤ ਕਰੇਗੀ।
ਮਹਾਰਾਸ਼ਟਰ ਬਾਰੇ ਟਾਈਮਜ਼ ਨਾਓ ਨੇ ਦਾਅਵਾ ਕੀਤਾ ਹੈ ਕਿ ਕੁੱਲ 288 ਵਿਚੋਂ 230 ਸੀਟਾਂ ਭਾਜਪਾ ਨੂੰ ਜਦਕਿ 48 ਸੀਟਾਂ ਕਾਂਗਰਸ ਪਾਰਟੀ ਨੂੰ ਮਿਲਣਗੀਆਂ। ਨਿਊਜ਼ 18 ਦੀ ਰਿਪੋਰਟ ਮੁਤਾਬਕ ਭਾਜਪਾ 243 ਸੀਟਾਂ 'ਤੇ ਜੇਤੂ ਰਹੇਗੀ ਜਦਕਿ 41 ਸੀਟਾਂ ਕਾਂਗਰਸ ਤੇ 4 ਹੋਰਨਾਂ ਦੀ ਝੋਲੀ ਪੈਣਗੀਆਂ। ਏ ਬੀ ਪੀ ਨਿਊਜ਼ ਸੀ ਵੋਟਰ ਸਰਵੇਖਣ ਮੁਤਾਬਕ ਭਾਜਪਾ ਨੁੰ 196 ਤੋਂ 216 ਦੇ ਦਰਮਿਆਨ ਸੀਟਾਂ ਮਿਲਣਗੀਆਂ। ਕਾਂਗਰਸ ਨੂੰ 55 ਤੋਂ 81 ਵਿਚਕਾਰ ਅਤੇ ਹੋਰਨਾਂ ਨੂੰ 4 ਤੋਂ 21 ਸੀਟਾਂ ਵਿਚ ਮਿਲਣਗੀਆਂ। ਇੰਡੀਆ ਟੁਡੇ ਐਕਸਿਸ ਮੁਤਾਬਕ ਭਾਜਪਾ ਦੀ ਝੋਲੀ 166-194 ਸੀਟਾਂ ਪੈਣਗੀਆਂ, ਕਾਂਗਰਸ ਨੂੰ 72-90 ਅਤੇ ਹੋਰਨਾਂ ਨੂੰ 22-34 ਸੀਟਾਂ ਮਿਲਣਗੀਆਂ । ਰਿਪਬਲਿਕ ਟੀ ਵੀ ਅਨੁਸਾਰ ਭਾਜਪਾ ਨੂੰ 216-230 ਸੀਟਾਂ ਮਿਲਣ ਦਾ ਅਨੁਮਾਨ ਹੈ ਜਦਕਿ ਕਾਂਗਰਸ ਨੂੰ 52-59 ਦਰਮਿਆਨ ਅਤੇ 8-12 ਹੋਰਨਾਂ ਦੇ ਖਾਤੇ ਪੈਣ ਦਾ ਅਨੁਮਾਨ ਹੈ।
ਹਰਿਆਣਾ ਬਾਰੇ ਟਾਈਮਜ਼ ਨਾਓ ਨੇ ਪੇਸ਼ੀਨਗੋਈ ਕੀਤੀ ਹੈ ਕਿ ਭਾਜਪਾ ਨੂੰ ਕੁੱਲ 90 ਵਿਚੋਂ 71 ਸੀਟਾਂ, ਕਾਂਗਰਸ ਨੂੰ 11 ਅਤੇ ਹੋਰਨਾਂ ਨੂੰ 8 ਸੀਟਾਂ ਮਿਲਣਗੀਆਂ। ਨਿਊਜ਼ 18 ਮੁਤਾਬਕ ਭਾਜਪਾ ਨੂੰ 75, ਕਾਂਗਰਸ ਨੂੰ 10 ਅਤੇ ਹੋਰਨਾਂ ਨੂੰ 5 ਸੀਟਾਂ ਮਿਲਣਗੀਆਂ। ਏ ਬੀ ਪੀ ਨਿਊਜ਼ ਸੀ ਵੋਟਰ ਅਨੁਸਾਰ ਭਾਜਪਾ ਨੂੰ 72, ਕਾਂਗਰਸ ਨੂੰ 8 ਅਤੇ ਹੋਰਨਾਂ ਨੂੰ 10 ਸੀਟਾਂ ਮਿਲਣਗੀਆਂ। ਟੀ ਵੀ 9 ਭਾਰਤਵਰਸ਼ ਅਨੁਸਾਰ ਭਾਜਪਾ ਨੂੰ 47, ਕਾਂਗਰਸ ਨੂੰ 23 ਤੇ ਹੋਰਨਾਂ ਨੂੰ 20 ਸੀਟਾਂ ਮਿਲਣਗੀਆਂ। ਰਿਪਬਲਿਕ ਟੀ ਵੀ ਅਨੁਸਾਰ ਭਾਜਪਾ ਨੂੰ 52-63, ਕਾਂਗਰਸ ਨੂੰ 15-19 ਅਤੇ ਹੋਰਨਾਂ ਨੂੰ 12-18 ਸੀਟਾਂ ਮਿਲਣਗੀਆਂ।