← ਪਿਛੇ ਪਰਤੋ
ਪਟਿਆਲਾ, 27 ਨਵੰਬਰ, 2016 : ਪਟਿਆਲਾ ਵਿਖੇ ਡ ; ਬਲਬੀਰ ਸਿੰਘ ਜੋ ਆਪ ਦੇ ਪਟਿਆਲਾ ਸਹਿਰੀ ਅਸੈਂਬਲੀ ਹਲਕੇ ਦੇ ਨੁਮਾਇਦੇ ਹਨ ਦੇ ਘਰ ਕਾਨਫੰਰਸ ਵਿਚ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਦਾ ਗ੍ਰਹਿ ਮੰਤਰੀ ਅਸਤੀਫਾ ਦੇਵੇ ਇਹ ਇਕ ਗੈਰੀ ਸਾਜਿਸ ਹੈ ਇਸ ਦੀ ਜੁਡੀਸਲ ਜਾਚ ਹੋਵੇ। ਅਕਾਲੀ ਅਕਸਰ ਚੋਣਾਂ ਵੇਲੇ ਅਜਿਹਾ ਕਰਦੇ ਹਨ। ਅਗਰ ਸੁਖਬੀਰ ਬਾਦਲ ਮੁਤਾਬਿਕ ਇਹ ਪਾਕਿਸਤਾਨੀਆ ਦੀ ਕਾਰਵਾਈ ਹੈ ਅਤੇ ਉਨ੍ਹਾਂ ਕੋਲ ਕੋਈ ਸਬੂਤ ਹਨ ਤਾ ਸੁਖਬੀਰ ਬਾਦਲ ਨੂੰ ਹੀ ਨਹੀਂ ਦੇਸ ਦੇ ਗ੍ਰਹਿ ਮੰਤਰੀ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ ਕਿਉਂ ਕਿ ਜੇ ਪਾਕਿਸਤਾਨ 200-250 ਕਿਲੋ ਮੀਟਰ ਅੰਦਰ ਆਕੇ ਸਰਜੀਕਲ ਸਟ੍ਰੇਕ ਕਰ ਸਕਦਾ ਹੈ ਤਾ ਸਾਡੀ ਦੇਸ ਦੀ ਲਾ ਅਤੇ ਆਰਡਰ ਦੀ ਬਹੁਤ ਮਾੜੀ ਹਾਲਤ ਹੈ ਤੇ ਕਾਨੂੰਨੀ ਵਿਵਸਥਾ ਬਾਦਲ ਸਰਕਾਰ ਦੇ ਹੱਥ ਚੋ ਨਿਕਲ ਚੁਕੀ ਹੈ। ਸੰਜੇ ਸਿੰਘ ਨੇ ਕਿਹਾ ਕਿ ਇਹੋ ਹੀ ਨਹੀਂ ਇਕ ਲੜਕੀ ਦੀ ਵੀ ਮੌਤ ਹੋਈ ਹੈ ਅਤੇ ਹੋਰ ਜਖਮੀ ਬੜੀ ਬੂਰੀ ਤਰ੍ਹਾਂ ਪਏ ਹਨ। ਪੁਲਿਸ ਵਾਲਿਆਂ ਨੇ ਉਸ ਦੇ ਗੋਲੀ ਮਾਰੀ ਜਦੋ ਕੇ ਇਹ ਪਤਾ ਸੀ ਕਿ ਜੈਲ ਵਿਚੁ ਕੋਈ ਲੜਕੀ ਨਹੀਂ ਭਜੀ ਕੇਦੀ ਗੈਂਗਸਟਰ ਭਜੇ ਹਨ ਊਨਾ ਦੀ ਕਾਰ ਦੇ ਟਾਇਰ ਵਿਚ ਗੋਲੀ ਮਾਰੀ ਜਾ ਸਕਦੀ ਸੀ। ਕਾਰ ਭਜਾ ਕੇ ਲੈ ਜਾਣਾ ਇਕ ਆਮ ਜਹੀ ਗੱਲ ਹੈ ਪੁਲਿਸ ਨੂੰ ਦੇਖ ਕੇ ਲੋਕੀ ਇਸਤਰਾਂ ਕਰ ਲੈਂਦੇ ਹਨ ਜਿਨ੍ਹਾਂ ਨੂੰ ਘੱਟਣਾ ਬਾਰੇ ਪਤਾ ਨਾ ਹੋਵੇ। ਇਸ ਲਈ ਉੱਚ ਪੱਥਰੀ ਜਾਂਚ ਜਰੂਰੀ ਹੈ
Total Responses : 267