ਪੰਜਾਬ ਦਿਵਸ ਮੌਕੇ 'ਤੇ ਇੱਕਠੇ ਹੋਏ ਫਗਵਾੜਾ ਦੇ ਲੇਖਕ
ਫਗਵਾੜਾ, 1 ਨਵੰਬਰ, 2017 : ਪੰਜਾਬੀ ਵਿਰਸਾ ਟਰੱਸਟ ਸੱਦੇ ਉਤੇ ਪੰਜਾਬੀ ਲੇਖਕਾਂ ਦੇ ਇੱਕਠ ਵਿੱਚ ਪੰਜਾਬੀਆਂ ਅਪੀਲ ਕੀਤੀ ਗਈ ਕਿ ਉਹ ਪੰਜਾਬੀ ਬੋਲੀ ਨੂੰ ਪਿਆਰ ਕਰਨ। ਵੱਡੀ ਗਿਣਤੀ ਵਿੱਚ ਇੱਕਠੇ ਹੋਏ ਲੇਖਕਾਂ ਨੇ ਪੰਜਾਬ ਨੂੰ ਤ੍ਰੈ-ਭਾਸ਼ਾਈ ਸੂਬਾ ਬਣਾਉਣ, ਪੰਜਾਬੀ ਸੱਪਤਾਹ ਮਨਾਉਣੇ ਬੰਦ ਕਰਨ ਦੀ ਨਿੰਦਾ ਕੀਤੀ ਗਈ ਅਤੇ ਪੰਜਾਬੀ ਨੂੰ ਪ੍ਰਾਇਮਰੀ ਪੱਧਰ ਤੱਕ ਪੰਜਾਬ ਦੇ ਸਾਰੇ ਸਰਕਾਰੀ ਗੈਰਸਾਰਕਾਰੀ, ਪਬਲਿਕ, ਮਾਡਲ ਸਕੂਲਾਂ ਵਿੱਚ ਲਾਜ਼ਮੀ ਕਰਨ ਦੀ ਪੋਰਜੋਰ ਮੰਗ ਕੀਤੀ ਗਈ। ਲੇਖਕਾਂ ਨੇ ਮਹਿਸੂਸ ਕੀਤਾ ਕਿ ਨਵੀਂ ਪੀੜੀ ਪੰਜਾਬੀ ਤੋਂ ਵਿਥ ਬਣਾ ਰਹੀ ਹੈ ਅਤੇ ਇਸ ਦਾ ਮੁੱਖ ਕਾਰਨ ਮਾਪਿਆਂ ਵਲੋਂ ਮਾਂ ਬੋਲੀ ਪੰਜਾਬੀ ਤੋਂ ਦੂਰੀ ਬਣਾਉਣ ਸਮਝਿਆ ਜਾਂਦਾ ਹੈ। ਲੇਖਕਾਂ ਨੇ ਮੰਗ ਕੀਤੀ ਕਿ ਸਰਕਾਰੀ ਦਫਤਰਾਂ, ਅਦਾਲਤਾਂ 'ਚ ਪੰਜਾਬੀ ਲਾਜ਼ਮੀ ਹੋਵੇ ਅਤੇ ਪੰਜਾਬੀ ਨੂੰ ਕਾਰੋਬਾਰ ਦੀ ਭਾਸ਼ਾ ਬਣਾਇਆ ਜਾਵੇ ਅਤੇ ਇਸ ਦੀ ਬੋਲ-ਚਾਲ ਅਤੇ ਲਿਪੀ 'ਚ ਦੋਹਾਂ ਪੰਜਾਬਾਂ 'ਚ ਸਾਂਝ ਬਣਾਉਣ ਲਈ ਉਪਰਾਲੇ ਕੀਤੇ ਜਾਣ। ਲੇਖਕਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਪੰਜਾਬੀ ਬੋਲੀ ਨੂੰ ਹਲਕਾ ਸਮਝਿਆ ਜਾਂਦਾ ਹੈ ਅਤੇ ਆਮ ਬੋਲ ਚਾਲ 'ਚ ਇਸ ਦੀ ਵਰਤੋਂ ਤੋ ਗੁਰੇਜ਼ ਕਰਨਾ ਮੰਦ ਭਾਗਾ ਹੈ। ਲੇਖਕਾਂ ਨੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਦੀ ਵਰਤੋਂ ਤੇ ਜੁਰਮਾਨੇ ਲਗਾਏ ਜਾਣ ਦੀ ਨਿੰਦਾ ਵੀ ਕੀਤੀ। ਇਸ ਮੌਕੇ ਮੀਟਿੰਗ ਵਿੱਚ ਟੀ.ਡੀ ਚਾਵਲਾ, ਪ੍ਰੋ. ਜਸਵੰਤ ਸਿੰਘ ਗੰਡਮ, ਭਜਨ ਸਿੰਘ ਵਿਰਕ, ਬਲਦੇਵ ਰਾਜ ਕੋਮਲ, ਗੁਰਮੀਤ ਪਲਾਹੀ, ਹਰਜੀਤ ਰਾਮਗੜ੍ਹ, ਸੀਤਲ ਰਾਮ ਬੰਗਾ, ਰਵਿੰਦਰ ਚੋਟ, ਅਮਰੀਕ, ਸੁਖਦੇਵ ਗੰਢਵਾ, ਰਾਮ ਲੁਭਾਇਆ, ਅਸ਼ੋਕ ਸ਼ਰਮਾ, ਮਨਦੀਪ ਸਿੰਘ, ਪਰਵਿੰਦਰ ਜੀਤ ਸਿੰਘ ਆਦਿ ਹਾਜਰ ਸਨ।