← ਪਿਛੇ ਪਰਤੋ
ਬੰਗਾਲ 'ਚ ਝੰਡੇ ਗੱਡ ਕੇ ਪ੍ਰਸ਼ਾਂਤ ਕਿਸ਼ੋਰ ਨੇ ਕੀਤਾ ਵੱਡਾ ਐਲਾਨ -ਕੀ ਕੈਪਟਨ ਅਮਰਿੰਦਰ ਹੈ ਚਿੰਤਾ ਦਾ ਵਿਸ਼ਾ ? ਪ੍ਰਸ਼ਾਂਤ ਕਿਸ਼ੋਰ ਨੇ ਚੋਣ ਰਣਨੀਤੀ ਘਾੜੇ ( ਪੋਲ ਸਟਰੈਟਜਸਿਟ ) ਵਜੋਂ ਕੰਮ ਨੂੰ ਲੈ ਕੇ ਕੀਤਾ ਵੱਡਾ ਐਲਾਨ, ਚੰਡੀਗੜ੍ਹ, 2 ਮਈ, 2021 : ਪ੍ਰਸ਼ਾਂਤ ਕਿਸ਼ੋਰ ਨੇ ਚੋਣ ਰਣਨੀਤੀ ਕਾਰ ( ਪੋਲ ਸਟਰੈਟਜਸਿਟ ) ਵਜੋਂ ਆਪਣੇ ਕੰਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਹਾ ਹੈ ਕਿ ਉਹ ਚੋਣ ਮੈਨੇਜਰ ਵਜੋਂ ਆਪਣਾ ਕੰਮ ਛੱਡ ਰਹੇ ਹਨ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਟੀ ਐਮ ਸੀ ਤੇ ਤਾਮਿਲਨਾਡੂ ਵਿਚ ਐਮ ਕੇ ਸਟਾਲਿਨ ਦੀ ਡੀ ਐਮ ਕੇ ਲਈ ਸਫਲ ਚੋਣ ਰਣਨੀਤੀ ਤਿਆਰ ਕਰ ਕੇ ਜਿੱਤ ਦੇ ਝੰਡੇ ਗੱਡਣ ਮਗਰੋਂ ਪ੍ਰਸ਼ਾਂਤ ਕਿਸ਼ੋਰ ਨੇ ਇਹ ਵੱਡਾ ਐਲਾਨ ਦੋ ਕੌਮੀ ਮੀਡੀਆ ਚੈਨਲਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਕੀ ਇਹ ਐਲਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਲਈ ਫ਼ਿਕਰਮੰਦੀ ਨਹੀਂ ਪੈਦਾ ਕਰੇਗਾ ? ਇਹ ਸਵਾਲ ਸਿਆਸੀ ਹਲਕਿਆਂ ਅੰਦਰ ਖੜ੍ਹਾ ਹੋ ਗਿਆ ਹੈ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਉਹ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਦੇ ਚੀਫ਼ ਐਡਵਾਈਜ਼ਰ ਹਨ ਅਤੇ ਇਹ ਸਮਝਿਆ ਜਾ ਰਿਹਾ ਸੀ ਕਿ 2017 ਵਾਂਗ ਇਸ ਵਾਰ ਵੀ ਉਹ ਕੈਪਟਨ ਅਤੇ ਪੰਜਾਬ ਕਾਂਗਰਸ ਦੀ 2022 ਦੀ ਚੋਣ ਦੀ ਰਣਨੀਤੀ ਦੇ ਇੰਚਾਰਜ ਹੋਣਗੇ . ਇੱਥੋਂ ਤੱਕ ਕਿ ਉਨ੍ਹਾਂ ਨੇ ਬੰਗਾਲ ਚੋਣਾਂ ਦੇ ਵਿਚਕਾਰ ਹੀ ਇੱਥੇ ਕੰਮ ਵੀ ਸ਼ੁਰੂ ਕਰ ਦਿੱਤਾ ਸੀ . ਪਰ ਹੁਣ ਕੀ ਉਹ ਪੰਜਾਬ ਵਿਚ ਇਹ ਭੂਮਿਕਾ ਜਾਰੀ ਰੱਖਣਗੇ ? ਇਹ ਸਵਾਲ ਖੜ੍ਹਾ ਹੈ . ਇਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੇ ਦਸੰਬਰ ਮਹੀਨੇ ਵਿਚ ਕਿਹਾ ਸੀ ਕਿ ਜੇਕਰ ਪੱਛਮੀ ਬੰਗਾਲ ਵਿਚ ਭਾਜਪਾ 100 ਸੀਟਾਂ ਤੋਂ ਘੱਟ ਜਿੱਤੇਗੀ ਪਰ ਜੇਕਰ ਇਸ ਤੋਂ ਵੱਧ ਜਿੱਤ ਗਈ ਤਾਂ ਉਹ ਚੋਣ ਰਣਨੀਤੀ ਕਾਰ ਵਜੋਂ ਕੰਮ ਛੱਡ ਦੇਣਗੇ। ਪ੍ਰਸ਼ਾਂਤ ਕਿਸ਼ੋਰ ਦੇ ਐਲਾਨ ਮੁਤਾਬਕ ਭਾਜਪਾ ਦੀਆਂ ਸੀਟਾਂ 100ਤੋਂ ਵੱਧ ਰਹਿ ਗਈਆਂ ਹਨ ਪਰ ਉਹਨਾਂ ਐਲਾਨ ਕੀਤਾ ਹੈ ਕਿ ਉਹ ਇਹ ਕੰਮ ਛੱਡ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ 8 ਸਾਲਾਂ ਦੌਰਾਨ ਆਈ ਪੈਕ ਯਾਨੀ ਵਾਈ ਪੀ ਏ ਸੀ ਜੋ ਉਹਨਾਂ ਦੀ ਜਥੇਬੰਦੀ ਹੈ, ਵਿਚ ਬਹੁਤ ਹੁਨਰਮੰਦ ਟੀਮ ਨੇ ਉਹਨਾਂ ਨਾਲ ਕੰਮ ਕੀਤਾ ਜਿਹਦੇ ਕਰ ਕੇ ਉਹਨਾਂ ਨੂੰ ਸਫਲਤਾ ਮਿਲੀ ਹੈ। ਉਹਨਾਂ ਕਿਹਾ ਕਿ ਹੁਣ ਤੱਕ ਸਮਾਂ ਆ ਗਿਆ ਹੈ ਕਿ ਇਹ ਟੀਮ ਆਪ ਅੱਗੇ ਆਵੇ ਤੇ ਆਈ ਪੈਕ ਨੂੰ ਸੰਭਾਲੇ।
ਇਹ ਵੀ ਪੜ੍ਹੋ :
Prashant Kishor appointed Principal Advisor to Capt Amarinder Singh
Total Responses : 267