ਨਵੀਂ ਦਿੱਲੀ, 15 ਅਗਸਤ, 2016 : ਇਸ ਧਰਤੀ 'ਤੇ ਸਭ ਤੋਂ ਤੇਜ਼ ਦੌੜਾਕ ਜਮੈਕਾ ਦੇ ਕ੍ਰਿਸ਼ਮਾਈ ਯੂਸੇਨ ਬੋਲਟ ਨੇ ਰੀਓ ਓਲੰਪਿਕ 'ਚ 100 ਮੀਟਰ ਦੌੜ 'ਚ ਸੋਨ ਤਮਗਾ ਆਪਣੇ ਨਾਂ ਕਰਕੇ ਗੋਲਡ ਹੈਟ੍ਰਿਕ ਬਣਾ ਲਈ ਹੈ। ਉਨ•ਾਂ ਨੇ ਓਲੰਪਿਕ ਖੇਡਾਂ 'ਚ 100 ਮੀਟਰ ਦੀ ਦੌੜ 'ਚ ਲਗਾਤਾਰ ਤੀਜੀ ਵਾਰ ਸੋਨ ਤਮਗ਼ਾ ਜਿੱਤਿਆ ਹੈ। ਬੋਲਟ ਨੇ ਇਹ ਦੌੜ 9.81 ਸਕਿੰਟਾਂ 'ਚ ਪੂਰੀ ਕੀਤੀ ਅਤੇ ਰੀਓ ਓਲੰਪਿਕ 'ਚ ਆਪਣਾ ਪਹਿਲਾ ਸੋਨ ਤਮਗ਼ਾ ਪ੍ਰਾਪਤ ਕੀਤਾ। ਬੋਲਟ ਬੀਜਿੰਗ 2008, ਲੰਦਨ 2012, ਰੀਓ 2016 ਦੀਆਂ ਓਲੰਪਿਕ ਖੇਡਾਂ 'ਚ ਲਗਾਤਾਰ ਤਿੰਨ ਵਾਰ 100 ਮੀਟਰ ਦੀ ਦੌੜ 'ਚ ਸੋਨ ਤਮਗ਼ਾ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਦੌੜਾਕ ਬਣ ਗਏ ਹਨ। ਇਸ ਤੋਂ ਇਲਾਵਾ ਅਮਰੀਕਾ ਦੇ ਜਸਟਿਨ ਗੈਟਲੀਨ ਲੇ 9.89 ਸਕਿੰਟਾਂ ਨਾਲ ਚਾਂਦੀ ਦਾ ਤਮਗ਼ਾ ਅਤੇ ਕਨਾਡਾ ਦੇ ਆਂਦਰੇ ਦ ਗ੍ਰਾਸੇ ਨੇ 9.91 ਸਕਿੰਟਾਂ ਨਾਲ ਤਾਂਬੇ ਦਾ ਤਮਗ਼ਾ ਜਿੱਤਿਆ।