ਰੀਓ ਵਿਸ਼ਵ ਫੁੱਟਵਾਲੀ ਕੱਪ ਲਈ ਹੋਏ ਚੋਣ ਟਰਾਇਲਾਂ ਦੌਰਾਨ ਰਾਮ ਅਵਤਾਰ, ਕਰਨਅਵਤਾਰ ਕਪਿਲ, ਡਾ. ਦਲਬੀਰ ਸਿੰਘ ਨਾਲ ਖਿਡਾਰੀ ਤੇ ਸੰਚਾਲਕ
ਪਟਿਆਲਾ 20 ਜੁਲਾਈ 2016: ਰੀਓ ਵਿਸ਼ਵ ਫੁੱਟਵਾਲੀ ਕੱਪ ਲਈ ਭਾਰਤੀ ਟੀਮ ਦੀ ਚੋਣ ਲਈ ਟਰਾਇਲਾਂ ਦਾ ਪਹਿਲਾ ਪੜਾਅ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸਵਿਖੇ ਨੇਪਰੇ ਚੜ੍ਹ ਗਿਆ ਹੈ। ਕੌਮਾਂਤਰੀ ਓਲੰਪਿਕ ਕਮੇਟੀ ਦੀ ਨਿਗਰਾਨੀ ਹੇਠ ਪ੍ਰਦਰਸ਼ਨੀ ਖੇਡ ਵਜੋਂ ਕਰਵਾਏ ਜਾਣ ਵਾਲੇ ਉਕਤ ਟੂਰਨਾਮੈਂਟ ਲਈ ਫੁੱਟਵਾਲੀ ਐਸੋਸੀਏਸ਼ਨ ਆਗ਼ਇੰਡੀਆਂ ਦੇ ਪ੍ਰਧਾਨ ਰਾਮ ਅਵਤਾਰ, ਜਨਰਲ ਸਕੱਤਰ ਐਡਵੋਕੇਟ ਕਰਨਅਵਤਾਰ ਕਪਿਲ ਤੇ ਪੰਜਾਬ ਫੁੱਟਵਾਲੀ ਐਸੋਸੀਏਸਨ ਦੇ ਪ੍ਰਧਾਨ ਡਾ. ਦਲਬੀਰ ਸਿੰਘ ਰੰਧਾਵਾ ਦੀ ਦੇਖਰੇਖਵਿਚ ਹੋਏ ਇਹਨਾਂ ਟਰਾਇਲਾਂ ਚ ਦੇਸ ਭਰ ਚੋਂ 65 ਖਿਡਾਰੀਆਂ ਨੇ ਹਿੱਸਾ ਲਿਆ। ਜਿਹਨਾਂ ਵਿਚੋਂ 18 ਖਿਡਾਰੀਆਂ ਦੀ ਨਾਸਿਕ ਅਤੇ ਕਲਕੱਤਾ ਵਿਖੇ ਹੋਣ ਵਾਲੇ ਅਗਲੇ ਪੜਾਵਾਂ ਦੇਟਰਾਇਲਾਂ ਲਈ ਚੋਣ ਕੀਤੀ ਗਈ। ਰਾਮ ਅਵਤਾਰ ਨੇ ਦੱਸਿਆ ਕਿ ਰੀਓ ਵਿਖੇ ਭਾਗ ਲੈਣ ਲਈ ਚਾਰ ਮੈਂਬਰੀ ਟੀਮ ਜਾਵੇਗੀ। ਜਿਸ ਵਿਚ ਦੋ ਸੰਚਾਲਕ ਹੋਣਗੇ। ਉਹਨਾਂ ਕਿਹਾ ਕਿਫੁੱਟਵਾਲੀ ਬ੍ਰਾਜੀਲ ਦੀ ਬਹੁਤ ਹੀ ਪ੍ਰਚਲਿਤ ਖੇਡ ਹੈ। ਪਰ ਇਸ ਵਾਰ ਓਲੰਪਿਕ ਦੀ ਮੇਂਬਾਨੀ ਦਾ ਫਾਇਦਾ ਉਠਾਉਂਦਿਆਂ ਬ੍ਰਾਜੀਲ ਨੇ ਇਸ ਖੇਡ ਨੂੰ ਵਿਸ਼ ਵ ਪੱਧਰ ਤੇ ਲਿਜਾਣ ਲਈਪ੍ਰਦਰਸ਼ਨੀ ਖੇਡ ਵਜੋਂ ਚੁਣਿਆ ਹੈ। ਡਾ. ਦਲਬੀਰ ਸਿੰਘ ਨੇ ਦੱਸਿਆ ਕਿ ਸਾਡੇ ਦੇਸ ਵਿਚ ਬਹੁਤ ਸਾਰੇ ਪ੍ਰਤੀਭਾਵਾਨ ਫੁੱਟਬਾਲਰ ਹਨ ਜਿਹਨਾਂ ਨੂੰ ਓਲੰਪਿਕ ਜਾਂ ਵਿਸ਼ਵ ਕੱਪ ਖੇਡਣ ਦਾਮੌਕਾ ਨਹੀਂ ਮਿਲਿਆ ਪਰ ਫੁੱਟਵਾਲੀ ਅਜਿਹੀ ਖੇਡ ਹੈ ਜੋ ਫੁੱਟਬਾਲ ਦੀ ਕਲਾਤਮਕ ਪੱਖੋਂ ਵਧੀਆ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ਪ੍ਰਦਾਨ ਕਰੇਗੀ। ਇਸ ਟੂਰਨਾਮੈਂਟ ਵਿਚ 40ਮੁਲਕਾਂ ਦੀਆਂ ਟੀਮਾਂ ਭਾਗ ਲੈਣਗੀਆਂ। ਅੱਜ ਇਹਨਾਂ ਚੋਣ ਟਰਾਇਲਾਂ ਦੌਰਾਨ ਨਵੀਨ ਸਰਮਾ, ਡਾ. ਚਰਨ ਸਿੰਘ, ਡਾ. ਨਰਿੰਦਰ ਸਿੰਘ, ਅਸੋਕ ਕੁਮਾਰ ਸਰਮਾ, ਬਲਜੀਤ ਸਿੰਘਹਰਿਆਣਾ, ਕੋਚ ਭੁਪਿੰਦਰ ਸਿੰਘ, ਕੋਚ ਸੁਰਿੰਦਰਪਾਲ ਸਿੰਘ ਤੇ ਅਖਿਲੇਸ ਕੁਮਾਰ ਵੀ ਮੌਜੂਦ ਸਨ।