← ਪਿਛੇ ਪਰਤੋ
ਫਤਿਹਗੜ੍ਹ ਸਾਹਿਬ,23 ਅਕਤੂਬਰ,2020: ਅਮਲੋਹ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਲੇਡੀ ਅਧਿਆਪਕ ਕੋਨੋਨਾ ਪਾਜੀਟਿਵ ਪਾਈ ਗਈ ਹੈ। ਜਿਸ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ। ਅਮਲੋਹ ਦੇ ਐਸ ਡੀ ਐਮ ਅਨੰਦ ਸਾਗਰ ਨੇ ਦੱਸਿਆ ਕਿ ਜਿਵੇਂ ਹੀ ਸਰਕਾਰ ਨੇ ਸਕੂਲ ਖੋਲਣ ਦੀ ਹਿਦਾਇਤ ਦਿੱਤੀ ਸੀ ਉਸ ਤੋਂ ਬਾਅਦ ਸਟਾਫ ਨੇ ਆਉਣਾ ਸ਼ੁਰੂ ਕਰ ਦਿੱਤਾ ਸੀ। ਮਹਿਲਾ ਅਧਿਆਪਕ ਦੇ ਪਾਜੀਟਿਵ ਪਾਏ ਜਾਣ ਤੋਂ ਬਾਅਦ ਸਕੂਲ ਨੂੰ ਬੰਦ ਕਰਕੇ ਸੈਨੇਟਾਈਜ਼ ਕੀਤਾ ਜਾਵੇਗਾ। ਸਕੂਲ ਵਿੱਚ ਉਸ ਦਿਨ ਸਿਰਫ ਚਾਰ ਬੱਚੇ ਹੀ ਮੌਜੂਦ ਸਨ। ਐਸ ਡੀ ਐਮ ਨੇ ਕਿਹਾ ਕਿ ਬਾਕੀ ਰਹਿੰਦੇ ਅਧਿਆਪਕਾਂ ਦੇ ਨਮੂਨੇ ਲਏ ਗਏ ਨੇ ਜਿਵੇਂ ਹੀ ਉਨ੍ਹਾਂ ਦੀਆਂ ਰਿਪੋਰਟਾਂ ਆਉਣਗੀਆਂ ਸਕੂਲ ਨੂੰ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ।
Total Responses : 267