ਫਿਰੋਜ਼ਪੁਰ 29 ਦਸੰਬਰ 2018: ਗ੍ਰਾਮ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਪਿੰਡ ਕੋਹਰ ਸਿੰਘ ਵਾਲਾ ਵਿੱਚੋਂ ਨਵੀਂ ਬਣੀ ਪੰਚਾਇਤ ਪੱਤੀ ਸੁੱਧ ਸਿੰਘ ਵਾਲਾ ਤੋਂ ਨੌਜਵਾਨ ਮਨਪ੍ਰੀਤ ਸਿੰਘ ਸੰਧੂ ਬਿਨਾਂ ਮੁਕਾਬਲਾ ਸਰਪੰਚ ਚੁਣਿਆ ਗਿਆ ਹੈ। 22 ਸਾਲਾਂ ਮਨਪ੍ਰੀਤ ਸਿੰਘ ਸੰਧੂ ਨੇ ਸਰਪੰਚ ਚੁਣੇ ਜਾਣ 'ਤੇ ਪਿੰਡ ਵਿਖੇ ਬਾਬਾ ਕਾਲਾ ਮਹਿਰ ਦੇ ਸਥਾਨ 'ਤੇ ਮੱਥਾ ਟੇਕਿਆ ਅਤੇ ਗੁਰਦੁਆਰਾ ਸਾਹਿਬ ਜਾ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਪੱਤੀ ਸੁੱਧ ਸਿੰਘ ਵਾਲਾ ਦੇ ਨਾਮ 'ਤੇ ਬਣਾਈ ਗਈ ਨਵੀਂ ਪੰਚਾਇਤ ਪਹਿਲੀ ਵਾਰ 26 ਸਾਲ ਬਾਅਦ ਕਿਸੇ ਜਨਰਲ ਨੌਜਵਾਨ ਨੂੰ ਸਰਪੰਚ ਬਨਣ ਦਾ ਮੌਕਾ ਮਿਲਿਆ ਹੈ, ਜਿਸ ਦੇ ਚੱਲਦਿਆਂ ਸਮੂਹ ਵੋਟਰਾਂ ਅਤੇ ਸਪੋਰਟਰਾਂ ਨੇ ਖੁਸ਼ੀ ਮਨਾਉਂਦਿਆਂ ਜਿੱਥੇ ਸਰਪੰਚ ਨੂੰ ਵਧਾਈਆਂ ਦਿੱਤੀਆਂ। ਉੱਥੇ ਲੋਕਾਂ ਨੇ ਹਲਕੇ ਦੇ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ, ਅਨੁਮੀਤ ਸਿੰਘ ਹੀਰਾ ਸੋਢੀ, ਰਘੁਮੀਤ ਸਿੰਘ ਸੋਢੀ, ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਗੁਰਦੀਪ ਢਿੱਲੋਂ, ਰਵੀ ਸ਼ਰਮਾ, ਗੁਰੂ ਹਰਦੀਪ ਸਿੰਘ ਸੋਢੀ ਅਤੇ ਹੋਰ ਆਗੂਆਂ ਦਾ ਧੰਨਵਾਦ ਕੀਤਾ। ਗਰੇਜੂਏਸ਼ਨ ਪਾਸ ਕੀਤੇ ਸਰਪੰਚ ਮਨਪ੍ਰੀਤ ਸਿੰਘ ਸੰਧੂ ਪ੍ਰਮਾਤਮਾ ਦਾ ਕੋਟਿਨ ਕੋਟ ਸ਼ੁੱਕਰਾਨਾ ਕਰਦੇ ਹੋਏ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਪੂਰੇ ਪਿੰਡ ਦੀ ਭਲਾਈ, ਗਰੀਬ ਲੋਕਾਂ ਦੇ ਹੱਕ ਦਿਵਾਉਣ, ਲੋੜਵੰਦਾਂ ਦੀ ਮਦਦ, ਸਰਕਾਰੀ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਵਿਕਾਸ ਕੰਮਾਂ ਨੂੰ ਤਰਜ਼ੀਹ ਦੇਣ ਲਈ ਹਮੇਸ਼ਾ ਮੋਹਰੀ ਰਹਿ ਕੇ ਬਣਦੇ ਫਰਜ਼ਾਂ ਨੂੰ ਨਿਭਾਵੇਗਾ।