ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੀ ਘਿਨਾਉਂਣੀ ਹਰਕਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ : ਬੀਰ ਦਵਿੰਦਰ ਸਿੰਘ
- ਇਮਾਨ ਤੇ ਸਿਦਕ ਦੀ ਰਾਖੀ ਲਈ ਲਈ ਲੜੀ ਗਈ ਜੰਗ ਹੀ , ਸਭ ਤੋਂ ਵੱਡੀ ਹੁੰਦੀ ਹੈ : ਬੀਰ ਦਵਿੰਦਰ ਸਿੰਘ
-
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), 19 ਦਸੰਬਰ 2021 - ਕੱਲ੍ਹ ਤ੍ਰਿਕਾਲੀ, ਰਹਿਰਾਸ ਸਾਹਿਬ ਦੇ ਪਾਠ ਸਮੇਂ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਵਾਪਰੀ ਘਟਨਾ ਨੇ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਹਨ।ਜੇ ਦਰਬਾਰ ਸਾਹਿਬ ਦੇ ਅੰਦਰ ਸੇਵਾ ਕਰ ਰਹੇ ਸੇਵਾਦਾਰਾਂ ਨੇ, ਏਨੀ ਚੌਕਸੀ ਤੇ ਫੁਰਤੀ ਤੋਂ ਕੰਮ ਲੈ ਕੇ ਉਸ ਪਾਪੀ ਨੂੰ ਦਬੋਚਿਆ ਨਾ ਹੁੰਦਾ, ਤਾਂ ਉਸ ਪਾਪੀ ਨੇ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਬੈਠੇ, ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ, ਸਿੰਘ ਸਾਹਿਬ ਭਾਈ ਬਲਜੀਤ ਸਿੰਘ ਜੀ ਉੱਤੇ ਘਾਤਕ ਵਾਰ ਕਰਨਾ ਸੀ ਤੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਜ਼ਖਮੀ ਕਰਨ ਦੀ, ਬੇਹੱਦ ਕੋਝੀ ਹਰਕਤ ਕਰਨੀ ਸੀ, ਮੇਰੀ ਜਾਚੇ, ਇਸ ਤੋਂ ਬਿਨਾਂ ਉਸਦਾ ਹੋਰ ਕੋਈ ਮਨਸ਼ਾ ਨਹੀਂ ਸੀ।
ਸ੍ਰੀ ਦਰਬਾਰ ਸਾਹਿਬ ਤਾਂ ਕੁੱਲ ਮਨੁੱਖਤਾ ਲਈ, ਰੁਹਾਨੀ ਸ਼ਕਤੀ ਦਾ ਸੋਮਾ ਹਨ, ਉਸ ਪਵਿੱਤਰ ਅਸਥਾਨ ਤੇ ਅਜੇਹੀ ਘਿਨਾਉਂਣੀ ਹਰਕਤ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤੇ ਜੇ ਕੋਈ ਸਕਸ਼ ਜਾਣ-ਬੁੱਝ ਕੇ, ਉਸ ਪਵਿੱਤਰ ਅਸਥਾਨ ਉੱਤੇ ਸਿੱਖ ਸੰਗਤ ਦੀ ਹਾਜ਼ਰੀ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਆਕਰਮਕ ਯਤਨ ਕਰਦਾ ਹੈ ਤਾਂ ਉਸਦਾ ਹਸ਼ਰ ਤਾਂ ਫੇਰ ਏਹੋ ਹੀ ਹੋਣਾਂ ਲਾਜ਼ਮੀ ਸੀ, ਜੋ ਹੋਇਆ ਹੈ। ਜੇ ਕੋਈ ਜਾਣ-ਬੁੱਝ ਕੇ, ਪ੍ਰਬਲ ਊਰਜਾ ਵਾਲੀਆਂ, ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਹੱਥ ਪਾਏਗਾ ਤਾਂ ਫੇਰ ਉਸਦਾ ਮਰਨਾ ਤਾਂ ਤਹਿ ਹੀ ਹੈ, ਉਸਨੂੰ ਕੋਈ ਕਾਨੰਨੂ ਕਿਵੇਂ ਸੁਰੱਖਿਅਤ ਬਚਾ ਸਕੇਗਾ ? ਹੁਣ ਵਕਤ ਆ ਗਿਆ ਹੈ ਕਿ ਪੂਰੀ ਸਿੱਖ ਕੌਮ ਸ਼ਬਦ-ਗੁਰੂ ਦੀ ਰਾਖੀ ਲਈ ਪੂਰੀ ਸਜੱਗਤਾ ਤੋਂ ਕੰਮ ਲਵੇ, ਅਤੇ ਇਹ ਦ੍ਰਿੜ ਨਿਸਚਾ ਕਰ ਲਵੇ ਕਿ ਇਮਾਨ ਤੇ ਸਿਦਕ ਦੀ ਰਾਖੀ ਲਈ ਲੜੀ ਗਈ ਜੰਗ ਹੀ ਸਭ ਤੋਂ ਵੱਡੀ ਹੁੰਦੀ ਹੈ, ਜੋ ਮਨੁੱਖ ਆਪਣੇ ਇਸ਼ਟ ਦਾ ਵਖ਼ਾਦਾਰ ਨਹੀਂ, ਉਹ ਕਿਸੇ ਵਤਨ ਦੀ ਮਿੱਟੀ, ਕਾਨੂੰਨ ਜਾਂ ਵਿਅਕਤੀ ਦਾ ਵਖ਼ਦਾਰ ਕਿਵੇਂ ਹੋ ਸਕਦਾ ਹੈ ?
ਮੈਨੂੰ ਬੇਹੱਦ ਅਖ਼ਸੋਸ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵਾਪਰੀ ਅਜੇਹੀ ਨੀਚ ਤੇ ਘਿਨਾਉਂਣੀ ਘਟਨਾ ਦੇ ਬਾਵਜੂਦ ਵੀ, ਬਾਦਲ ਪਰਿਵਾਰ ਆਪਣੀ ਘਟੀਆ ਰਾਜਨੀਤੀ ਤੋਂ ਬਾਜ਼ ਨਹੀਂ ਆ ਰਿਹਾ। ਬੀਬੀ ਹਰਸਿਰਤ ਕੌਰ ਦਾ ਇਹ ਬਿਆਨ ਬੇਹੱਦ ਨਿੰਦਣ ਯੋਗ ਹੈ ਕਿ "ਜੇ 24 ਘੰਟੇ ਦੇ ਅੰਦਰ-ਅੰਦਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਅੰਦਰ ਵਾਪਰੀ ਘਟਨਾ ਦੀ ਸਾਰੀ ਸਾਜਿਸ਼, ਬੇਨਕਾਬ ਨਹੀਂ ਹੁੰਦੀ ਤਾਂ ਪੰਜਾਬ ਦੇ ਗ੍ਰਹਿ ਮੰਤਰੀ, ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੇ ਅਹੁਦੇ ਤੋਂ ਅਸਤੀਖ਼ਾ ਦੇਣਾ ਚਾਹੀਦਾ ਹੈ" । ਮੈ ਬੀਬੀ ਹਰਸਿਮਰਤ ਕੌਰ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਵਿੱਚੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁੰਮ ਹੋਏ ਸਨ ਅਤੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗਾਂ ਦੀ ਸਾਲ 2015 ਵਿੱਚ ਬੇਅਦਬੀ ਹੋਈ ਸੀ, ਉਸ ਵੇਲੇ ਇਸ ਬੀਬੀ ਦੀ ਚਤੁਰ ਵਿੱਦਿਆ ਅਤੇ ਸੋਝੀ ਕਿੱਥੇ ਸੀ ? 24 ਘੰਟੇ ਦੇ ਅੰਦਰ ਹੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਅਸਤੀਖ਼ਾ ਮੰਗਣ ਵਾਲੀ ਬੀਬੀ ਹਰਸਿਮਰਤ ਕੌਰ ਦੇ ਪਤੀ, ਸ੍ਰ. ਸੁਖਬੀਰ ਸਿੰਘ ਬਾਦਲ ਨੇ ਜੋ ਉਸ ਵੇਲੇ ਦੇ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਵੀ ਸਨ ਅਤੇ ਉਨ੍ਹਾਂ ਦੇ ਸਤਿਕਾਰ ਯੋਗ ਸਹੁਰਾ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਉਸ ਵੇਲੇ ਮੁੱਖ ਮੰਤਰੀ ਸਨ, ਉਨ੍ਹਾਂ ਨੇ ਤਾਂ 24 ਮਹੀਨਿਆਂ ਵਿੱਚ ਵੀ ਅਸਤੀਖ਼ਾ ਨਹੀਂ ਸੀ ਦਿੱਤਾ ਅਤੇ ਨਾ ਹੀ ਬੀਬੀ ਦੀ ਆਪਣੀ ਜ਼ਮੀਰ ਜਾਗੀ ਸੀ ਅਤੇ ਨਾ ਹੀ ਸਾਰੇ 'ਬਾਦਲ ਟੱਬਰ' ਦੀ ਜ਼ਮੀਰ ਤੇ ਕੋਈ ਬੋਝ ਪਿਆ ਸੀ, ਸਗੋਂ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੋਣ ਵਾਲੀਆਂ ਲੱਖਾਂ ਸੰਗਤਾਂ ਨੂੰ ਇਹ 'ਭਾੜੇ ਦੇ ਟੱਟੂ' ਹੀ ਦੱਸਦੇ ਸਨ।
ਇਸ ਲਈ ਮੇਰਾ ਬਾਦਲ ਪਰਿਵਾਰ ਨੂੰ ਇਹ ਮਸ਼ਵਰਾ ਹੈ ਕਿ ਅਜਿਹੇ ਸੰਵੇਦਨਸ਼ੀਲ ਧਾਰਮਿਕ ਮਾਮਲੇ ਵਿੱਚ, ਹੋਸ਼-ਹਵਾਸ ਤੇ ਸਹਿਜ ਨਾਲ ਕੰਮ ਲੈਣਾਂ ਚਾਹੀਦਾ ਹੈ ਅਥੇ ਬਾਕੀ ਪਾਰਟੀਆਂ ਅੇ ਪੰਜਾਬ ਸਰਕਾਰ ਨੂੰ ਵੀ, ਦੂਸ਼ਣਬਾਜ਼ੀ ਤੋਂ ਉੱਪਰ ਉੱਠ ਕੇ ਇਸ ਘਿਨਾਉਂਣੀ ਸਾਜਿਸ਼ ਦੇ ਕੇਂਦਰ-ਬਿੰਦੂ ਤੱਕ ਅਪੜਨਾ ਚਾਹੀਦਾ ਹੈ। ਦਰਬਾਰ ਸਾਹਿਬ ਵਿੱਚ ਕੋਝੀ ਹਰਕਤ ਕਰਨ ਵਾਲੇ ਸਖਸ਼ ਪਾਸ, ਕੋਈ ਵੀ ਕਿਸੇ ਕਿਸਮ ਦਾ ਪਛਾਣ ਚਿੰਨ ਨਾ ਹੋਣਾਂ ਅਤੇ ਉਸਦਾ ਕਮਾਂਡੋ-ਐਕਸ਼ਨ ਕਰਕੇ ਸਿੱਧਾ ਦਰਬਾਰ ਸਾਹਿਬ ਦੇ 'ਪਵਿੱਤਰ ਆਸਣ' ਅੰਦਰ ਕੁੱਦਣਾ ਤੇ ਸ੍ਰੀ ਸਾਹਿਬ ਚੁੱਕਣਾਾਂ, ਜ਼ਾਹਰ ਕਰਦਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ, ਉਸਦੀ ਬਾਕਾਇਦਾ ਕਿਸੇ ਖੁਖ਼ੀਆ-ਏਜੰਸੀ ਨੇ ਤੇ ਜਾਂ ਗੁਰੂ ਘਰ ਦੀ ਕਿਸੇ ਦੋਖੀ ਸੰਸਥਾ ਨੇ ਉਸ ਨੂੰ ਪੂਰੀ ਤਰ੍ਹਾਂ ਸਿਖਲਾਈ ਕਰਵਾ ਕੇ ਭੇਜਿਆ ਗਿਆ ਸੀ, ਇਸ ਲਈ ਇਸ ਸਾਰੇ ਮਾਮਲੇ ਦੀ ਤਹਿ ਤੱਕ ਜਾਣ ਲਈ, ਹਰ ਕਿਸਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਬੜੇ ਸੰਜੀਦਾ ਤਰੀਕੇ ਨਾਲ ਗੰਭੀਰ ਜਾਂਚ ਹੋਣੀ ਚਾਹੀਦੀ ਹੈ।