ਰਵੀ ਜੱਖੂ
ਚੰਡੀਗੜ੍ਹ , 20 ਅਪ੍ਰੈਲ, 2021: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਸਫਾਈ ਦੇਣ ਲਈ ਡੇਰਾ ਸਿਰਸਾ ਦੀ ਟੀਮ ਅੱਜ ਚੰਡੀਗੜ੍ਹ ਪਹੁੰਚੀ ਜਿੱਥੇ ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਮੰਗ ਕੀਤੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਦੋਸ਼ੀਆਂ (ਪ੍ਰਦੀਪ ਕਲੇਰ, ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਰਾਕੇਸ਼ ਦਿੜ੍ਹਬਾ) ਦੀ ਪੂਰੀ ਜਾਣਕਾਰੀ, ਉਨ੍ਹਾਂ ਦੀਆਂ ਤਸਵੀਰਾਂ, ਉਨ੍ਹਾਂ ਦੇ ਭਾਰਤ 'ਚ ਹੋਣ ਦੇ ਸਬੂਤ, ਉਨ੍ਹਾਂ ਨਾਲ ਮਿਲੇ ਅਧਿਕਾਰੀ ਦੀ ਜਾਣਕਾਰੀ, ਦੇਸ਼ ਅਤੇ ਸਿੱਖ ਸੰਗਤ ਦੇ ਸਾਹਮਣੇ ਰੱਖੀ ਜਾਏ ਤੇ ਨਿਰਪੱਖ ਜਾਂਚ ਕੀਤੀ ਜਾਏ।
ਡੇਰਾ ਪ੍ਰੇਮੀਆਂ ਦੇ ਦਾਅਵੇ ਕੀਤੇ ਕਿ ਇਸ ਮਾਮਲੇ 'ਚ ਲੋੜੀਂਦੇ ਦੋਸ਼ੀ ਪ੍ਰਦੀਪ ਕਲੇਰ, ਹਰਸ਼ ਧੂਰੀ ਅਤੇ ਰਾਕੇਸ਼ ਦਿੜ੍ਹਬਾ ਇੱਥੇ ਹੀ ਮੌਜੂਦ ਹਨ ਤੇ ਉਨ੍ਹਾਂ ਕੋਲ ਇੰਨ੍ਹਾਂ ਦੀਆਂ ਵੀਡੀੳਜ਼ ਵੀ ਨੇ।
ਡੇਰਾ ਪ੍ਰੇਮੀਆਂ ਨੇ ਕਿਹਾ ਕਿ ਬਰਗਾੜੀ 'ਚ ਹੋਈ ਬੇਅਦਬੀ ਦੀ ਘਟਨਾ ਨੂੰ ਉਨ੍ਹਾਂ ਦੇ ਗੁਰੂ ਰਾਮ ਰਹੀਮ ਨੇ ਘੋਰ ਪਾਪ ਦੱਸਿਆ ਹੈ। ਉਨ੍ਹਾਂ ਕਿਹਾ ਕਿ , " ਸਾਨੂੰ ਦੁੱਖ ਹੈ ਕਿ ਇਸ ਸਾਰੀ ਘਟਨਾ ਦਾ ਦੋਸ਼ ਡੇਰਾ ਸੱਚਾ ਸੌਦਾ ਦੀ ਪਹਿਚਾਣ ਰੱਖਣ ਵਾਲੇ ਕੁਝ ਲੋਕਾਂ 'ਤੇ ਹੈ। ਦੋਸ਼ੀਆਂ ਦਾ ਜਾਂਚ 'ਚ ਸ਼ਾਮਿਲ ਨਾ ਹੋਣਾ ਤੇ ਅਦਾਲਤ ਤੋਂ ਭੱਜਣਾ ਦੋਸ਼ ਦੀ ਮਜਬੂਤੀ ਦੱਸਿਆ ਹੈ।"
ਇਸ ਪ੍ਰੈੱਸ ਕਾਨਫਰੰਸ 'ਚ ਡੇਰਾ ਪ੍ਰੇਮਣ ਵੀਰਪਾਲ ਕੌਰ, ਡੇਰਾ ਪ੍ਰੇਮੀ ਸੰਜੀਵ ਝਾ ਇੰਸਾ, ਅਵਤਾਰ ਸਿੰਘ ਇੰਸਾ ਮੌਜੂਦ ਰਹੇ।
ਹੇਠ ਦੇਖੋ ਵੀਡੀਓ :
https://www.facebook.com/BabushahiDotCom/videos/464269428131099/