ਚੰਡੀਗੜ੍ਹ, 8 ਮਈ 2021 - ਨਵਜੋਤ ਸਿੱਧੂ ਨੇ ਇਕ ਵਾਰ ਫਿਰ ਕੈਪਟਨ ਉੱਤੇ ਸਿੱਧੇ ਨਿਸ਼ਾਨੇ ਲਾਉਂਦਿਆਂ ਕੋਟਕਪੂਰਾ ਫਾਇਰਿੰਗ ਕੇਸ ਵਿਚ ਬਣਾਈ ਨਵੀਂ ਐਸ.ਆਈ. ਟੀ. ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ । ਐਸ ਆਈ ਟੀ ਦੀ ਰੀਪੋਰਟ ਦੇ ਸਮੇਂ ਨੂੰ ਲੈਕੇ ਸਵਾਲ ਖੜ੍ਹੇ ਕਰਦਿਆਂ ਸਿੱਧੂ ਨੇ ਕੈਪਟਨ ਨੂੰ ਨਲਾਇਕ (incompetant ) ਤਕ ਕਹਿ ਦਿੱਤਾ।
ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ, " ਅਫਸੋਸ, ਗ੍ਰਹਿ ਮੰਤਰੀ ਦੀ ਨਲਾਇਕੀ ਕਾਰਨ ਸਰਕਾਰ ਹਾਈ ਕੋਰਟ ਦੇ ਉਨ੍ਹਾਂ ਆਦੇਸ਼ਾਂ ਨੂੰ ਮੰਨਣ ਲਈ ਮਜਬੂਰ ਹੈ, ਜਿਸ ਦੇ ਖਿਲਾਫ ਪੰਜਾਬ ਦੇ ਲੋਕ ਖੜ੍ਹੇ ਹਨ। ਨਵੀਂ ਐਸ.ਆਈ.ਟੀ. ਨੂੰ 6 ਮਹੀਨੇ ਦਾ ਸਮਾਂ ਦੇਣਾ, ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਹੋਰ ਲਮਕਾਉਂਦਾ ਹੈ। ਕਿੰਨੇ ਹੀ ਇਨਕੁਆਰੀ ਕਮਿਸ਼ਨਾਂ, ਐਸ.ਆਈ.ਟੀਜ਼ ਅਤੇ 6 ਸਾਲ ਬੀਤਣ ਤੋਂ ਬਾਅਦ, ਸਬੂਤ ਕਮਜ਼ੋਰ ਹੋ ਗਏ ਹਨ ਜਦੋਂ ਕਿ ਦੋਸ਼ੀਆਂ ਦੀ ਸਿਆਣਪ ਚ ਵਾਧਾ ਹੋ ਰਿਹਾ ਹੈ ਅਤੇ ਉਸੇ ਮਾਮਲੇ 'ਤੇ ਦੁਹਰਾਉਣ ਵਾਲੀਆਂ ਜਾਂਚਾਂ ਕਾਰਨ ਆਪਣਾ ਬਚਾਅ ਮਜ਼ਬੂਤ ਬਣਾ ਰਹੇ ਨੇ।"
Sad !! Due to incompetence of Home Minister, Govt is forced to accept orders of the High Court, which the People of Punjab are standing up against. Giving 6 months to New SIT, extends the delay of Govt’s biggest poll promise, unfortunately up-to next elections code of conduct 1/2 pic.twitter.com/gITIvcIwD9
— Navjot Singh Sidhu (@sherryontopp) May 8, 2021