ਡਾ. ਗੁਰਮੀਤ ਸਰਾਂ ਦੀ ਪੁਸਤਕ ਸ਼ਹੀਦ ਭਗਤ ਸਿੰਘ ਜ਼ਿਲ੍ਹਾ ਦੇ ਨਾਮਵਰ ਖਿਡਾਰੀ ਦਾ ਲੋਕ ਅਰਪਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ 8 ਨਵੰਬਰ ,2024 - ਸਥਾਨਕ ਜੇ.ਐਸ.ਐਫ.ਐਚ ਖਾਲਸਾ ਸੀ.ਸੈ .ਸਕੂਲ ਨਵਾਸ਼ਹਿਰ ਵਿਖੇ ਅਮਰਜੀਤ ਖਟਕੜ ਉਪ ਜਿਲਾਂ ਸਿੱਖਿਆ ਅਫਸਰ (ਸੈਕੰਡਰੀ) ਵਲੋਂ ਡਾ. ਗੁਰਮੀਤ ਸਿੰਘ ਸਰਾਂ ਦੀ ਲਿਖੀ ਪੁਸਤਕ ਸ਼ਹੀਦ ਭਗਤ ਸਿੰਘ ਨਗਰ ਦੇ ਨਾਮਵਰ ਖਿਡਾਰੀ ਲੋਕ ਅਰਪਣ ਕੀਤੀ। ਉਹਨਾਂ ਦੇ ਨਾਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਦਵਿੰਦਰ ਕੌਰ ਤੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਜੇ.ਐਸ.ਐਫ.ਐਚ ਖਾਲਸਾ ਸੀ.ਸੈ ਸਕੂਲ ਵਿਸ਼ੇਸ ਤੌਰ ਤੇ ਹਾਜਰ ਹੋਏ।
ਉਪ ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਇਸ ਪੁਸਤਕ ਵਿਚ ਡਾ. ਗੁਰਮੀਤ ਸਰਾਂ ਵਲੋ ਅੰਤਰ ਰਾਸ਼ਟਰੀ ਤੇ ਰਾਸ਼ਟਰੀ ਪੱਧਰ ਤੇ ਖੇਡਾਂ ਵਿਚ ਜਿਲ੍ਹੇ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਬਾਰੇ ਜਾਣਕਾਰੀ ਦੇ ਕੇ ਨੋਜਵਾਨ ਪੀੜੀ ਨੂੰ ਸੇਧ ਦਿੱਤੀ ਹੈ ਕਿ ਉਹ ਵੀ ਖੇਡਾ ਵੱਲ ਵੱਧ ਚੜ੍ਹ ਕੇ ਹਿੱਸਾ ਲੈਣ . ਪੁਸਤਕ ਵਿਚ ਜਿੱਥੇ ਖਿਡਾਰੀਆ ਬਾਰੇ ਜਾਣਕਾਰੀ ਦਿੱਤੀ ਹੈ ਉਥੇ ਉਹਨਾਂ ਵੱਖ - ਵੱਖ ਖੇਡਾਂ ਸੰਖੇਪ ਇਤਿਹਾਸ ਤੇ ਉਹਨਾਂ ਕੋਚਾਂ ਬਾਰੇ ਵੀ ਲਿਖਿਆ ਜਿਨ੍ਹਾ ਇਹ ਨਾਮਵਰ ਖਿਡਾਰੀ ਜਿਲ੍ਹੇ ਨੂੰ ਦਿੱਤੇ। ਇਸ ਮੌਕੇ ਸ਼੍ਰੀ ਮਨਜੀਤ ਸਿੰਘ ਡੀ.ਪੀ.ਈ, ਮੈਡਮ ਗੁਰਦੀਪ ਕੌਰ ਭੁੱਲਰ, ਸ੍ਰੀ ਇੰਦਰਜੀਤ ਸਿੰਘ, ਸ਼੍ਰੀ ਪ੍ਰੇਮਦੀਪ ਸਿੰਘ, ਸ਼੍ਰੀ ਅਮਨਦੀਪ ਸਿੰਘ, ਸ਼੍ਰੀ ਰਣਜੋਧ ਸਿੰਘ ਲੈਕਚਰਰ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਕੁਲਵਿੰਦਰ ਕੌਰ, ਮ. ਰੋਹਿਤ, ਸ੍ਰੀਮਤੀ ਬਲਵੀਰ ਕੌਰ, ਸ੍ਰੀਮਤੀ ਪੂਜਾ, ਵਿਨੈ ਹਰਦੀਪ ਹਾਜ਼ਰ ਸਨ।