← ਪਿਛੇ ਪਰਤੋ
ਕਾਦੀਆਂ 26 ਫ਼ਰਵਰੀ 2019 (ਚੋਧਰੀ ਮਨਸੂਰ ਘਨੋਕੇ): ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰਿਆਂ ਉਤੇ ਦੇਸ਼ ਚ ਹੋ ਰਹੇ ਹਮਲਿਆਂ ਨੂੰ ਮਦੇਨਜ਼ਰ ਰਖਦੇ ਹੋਏ ਸਰਕਾਰ ਅਤੇ ਸੁਪਰੀਮ ਕੋਰਟ ਵਲੋਂ ਕਸ਼ਮੀਰਿਆਂ ਚ ਅਸੁਰਖਿਆ ਦੀ ਭਾਵਨਾ ਨੂੰ ਦੂਰ ਕਰਨ ਦੇ ਮਕਸਦ ਨਾਲ ਡੀ ਐਸ ਪੀ ਕਾਦੀਆਂ ਸ਼੍ਰੀ ਸੰਜੀਵ ਕੁਮਾਰ ਨੇ ਕਾਦੀਆਂ ਚ ਵੱਖ ਸਕੂਲਾਂ ਅਤੇ ਕਾਲਜਾਂ ਚ ਪੜਨ ਵਾਲੇ ਵਿਦਿਆਰਥੀਆਂ ਦੇ ਹੋਸਟਲ ਅਤੇ ਰਿਹਾਇਸ਼ੀ ਥਾਂਵਾ ਤੇ ਜਾਕੇ ਕਸ਼ਮੀਰੀ ਨੋਜਵਾਨਾਂ ਦਾ ਹਾਲਚਾਲ ਪੁਛਿਆ। ਉਨ੍ਹਾਂ ਨਾਲ ਮੀਟਿੰਗ ਕਰਕੇ ਕਸ਼ਮੀਰਿਆਂ ਨੂੰ ਪੂਰਾ ਭਰੋਸਾ ਦਿਤਾ ਕਿ ਦੇਸ਼ ਉਨ੍ਹਾਂ ਨਾਲ ਹੈ। ਉਨ੍ਹਾਂ ਨੂੰ ਪਰੇਸ਼ਾਨ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਜੇ ਉਹ ਕਾਦੀਆਂ ਤੋਂ ਬਾਹਰ ਕਿਥੇ ਵੀ ਜਾਂਦੇ ਹਨ ਉਹ ਬਿਨਾਂ ਖ਼ੋਫ਼ ਦੇ ਜਾ ਸਕਦੇ ਹਨ। ਉਨ੍ਹਾਂ ਇਸ ਮੋਕੇ ਵਿਦਿਆਰਥੀਆਂ ਨੂੰ ਆਪਣਾ ਮੋਬਾਇਲ ਫ਼ੋਨ ਨੰਬਰ ਵੀ ਦਿਤਾ ਤੇ ਕਿਹਾ ਕਿ ਜੇ ਕਿਸੇ ਵੀ ਥਾਂ ਤੇ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਹੁੰਦੀ ਹੈ ਉਹ ਤੁਰੰਤ ਉਨ੍ਹਾਂ ਨੂੰ ਕਾਲ ਕਰਨ। ਇਸ ਮੋਕੇ ਤੇ ਉਨ੍ਹਾਂ ਨਾਲ ਕਾਦੀਆਂ ਦੇ ਐਸ ਐਚ ਉ ਹਰਜਿੰਦਰ ਸਿੰਘ ਵੀ ਮੋਜੂਦ ਸਨ।
Total Responses : 267