17 ਮਾਰਚ ਨੂੰ ਹੋਵੇਗਾ ਨਵੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ
ਚੰਡੀਗੜ੍ਹ, 13 ਮਾਰਚ 2022 - 10 ਮਾਰਚ ਨੂੰ ਆਮ ਆਦਮੀ ਪਾਰਟੀ 117 ਸੀਟਾਂ 'ਚੋਂ 92 ਸੀਟਾਂ ਜਿੱਤ ਕੇ ਸੱਤਾ 'ਚ ਆ ਗਈ ਹੈ। ਇਸ ਨਵੀਂ ਵਿਧਾਨ ਸਭਾ ਦਾ ਪਹਿਲਾਂ ਨਵਾਂ ਸੈਸ਼ਨ 17 ਮਾਰਚ ਨੂੰ ਬੁਲਾਏ ਜਾਂ ਦੀ ਤਜਵੀਜ਼ ਹੈ. ਫੈਸਲਾ ਲੱਗਭਗ ਹੋ ਗਿਆ ਹੈ ਪਰ ਇਸ ਬਾਰੇ ਅਜੇ ਰਸਮੀ ਹੁਕਮ ਹੋਣੇ ਬਾਕੀ ਹਨ ਜੋ ਕਿ ਸ਼ਾਇਦ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਗਾਂ ਤੋਂ ਬਾਅਦ ਹੀ ਹੋਣਗੇ . ਇਸ ਦਿਨ ਹੀ ਸਾਰੇ ਵਿਧਾਇਕ ਸਹੁੰ ਚੁੱਕਣਗੇ।
ਅੱਜ ਭਗਵੰਤ ਮਾਨ ਆਪਣੇ ਸਾਰੇ ਵਿਧਾਇਕਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਭਗਵੰਤ ਮਾਨ 16 ਮਾਰਚ ਨੂੰ ਸੀ ਐਮ ਦੇ ਅਹੁਦੇ ਦੀ ਸਹੁੰ ਚੁੱਕਣਗੇ। ਓਹ ਕੱਲ੍ਹ ਲੋਕ ਸਭਾ ਤੋਂ ਅਸਤੀਫਾ ਦੇਣਗੇ ਤੇ ਫੇਰ ਐਲ ਐਲ ਏ ਵਜੋਂ ਹਾਫ ਲੈਣਗੇ .