ਚੰਡੀਗੜ੍ਹ, 8 ਮਾਰਚ 2021 - ਬਜਟ ਸੈਸ਼ਨ 'ਚ ਬੁਢਾਪਾ ਪੈਨਸ਼ਨ ਬਾਰੇ ਅਹਿਮ ਐਲਾਨ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਬੁਢਾਪਾ ਪੈਨਸ਼ਨ 750 ਤੋਂ 1500 ਕਰ ਦਿੱਤੀ ਗਈ ਹੈ।
ਅਸ਼ਿਰਵਾਦ ਸਕੀਮ 21 ਹਜ਼ਾਰ ਤੋਂ 51 ਹਜ਼ਾਰ ਦਾ ਫੈਸਲਾ ਲਿਆ।
- ਔਰਤ ਦਿਵਸ ਮੌਕੇ ਔਰਤਾਂ ਲਈ ਵਿਸ਼ੇਸ਼ ਤੋਹਫੇ ਦਾ ਐਲਾਨ ਹੋਇਆ ਪੰਜਾਬ ਬਜਟ 'ਚ
ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕਰਦਿਆਂ ਮਨਪ੍ਰੀਤ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਅੱਜ ਦੇ ਦਿਨ ਔਰਤਾਂ ਨੂੰ ਸਾਰੀਆਂ ਸਰਕਾਰੀ ਬੱਸਾਂ 'ਚ ਮੁਫਤ ਸਫਰ ਦਾ ਐਲਾਨ ਕਰ ਰਹੀ ਹੈ।
- ਭੀਮ ਰਾਓ ਅੰਬੇਦਕਰ ਦੀ ਯਾਦ 'ਚ ਮਿਊਜ਼ੀਅਮ ਬਣਾਉਣ ਦਾ ਐਲਾਨ
ਕਪੂਰਥਲਾ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਯਾਦ 'ਚ 22 ਤੋਂ 25 ਏਕੜ ਦੀ ਜਗ੍ਹਾ 'ਚ 100 ਕਰੋੜ ਦੀ ਲਾਗਤ ਨਾਲ ਵਿਸ਼ੇਸ਼ ਮਿਊਜ਼ੀਅਮ ਬਣਾਇਆ ਜਾਏਗਾ।
- ਸਰਕਾਰੀ ਮੁਲਜ਼ਮਾਂ ਲਈ ਬਜਟ 'ਚ ਤੋਹਫਾ
ਸਰਕਾਰੀ ਮੁਲਾਜ਼ਮਾਂ ਦੀ ਪੇਅ ਕਮਿਸ਼ਨ ਜੁਲਾਈ 2021 'ਚ ਲਾਗੂ ਹੋਏਗੀ।
- ਪੰਜਾਬੀ ਸਾਹਿਤ ਐਵਾਰਡ ਅਤੇ ਸ਼੍ਰ਼ੋਮਣੀ ਐਵਾਰਡ ਦੀ ਰਾਸ਼ੀ ਡਬਲ ਕੀਤੀ ਬਜਟ 'ਚ
ਪੰਜਾਬੀ ਸਾਹਿਤ ਐਵਾਰਡ 10 ਲੱਖ ਤੋਂ ਵਧਾ ਕੇ 20 ਲੱਖ
ਸ਼੍ਰੋਮਣੀ ਐਵਾਰਡ ਦੀ ਰਾਸ਼ੀ 5 ਲੱਖ ਤੋਂ 10 ਲੱਖ ਕੀਤੀ।
ਪੰਜਾਬੀ, ਹਿੰਦੀ, ਉਰਦੂ ਦੇ ਬਜ਼ੁਰਗ ਲੇਖਕਾਂ ਦੇ ਪਰਿਵਾਰਾਂ ਨੂੰ 5 ਹਜ਼ਾਰ ਤੋਂ 15 ਹਜ਼ਾਰ ਪੈਨਸ਼ਨ ਕੀਤੀ।
- ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਨੂੰ 90 ਕਰੋੜ ਦੀ ਵਿਸ਼ੇਸ਼ ਗ੍ਰਾਟ
ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਨੂੰ 90 ਕਰੋੜ ਦੀ ਵਿਸ਼ੇਸ਼ ਗ੍ਰਾਟ ਦਾ ਐਲਾਨ ਹੋਇਆ ਪੰਜਾਬ ਬਜਟ 'ਚ
- ਕਿਸਾਨਾਂ ਦੀ ਕਰਜ਼ ਮਾਫ਼ੀ ਲਈ ਬਜਟ 'ਚ ਅਹਿਮ ਐਲਾਨ
ਪੰਜਾਬ ਬਜਟ 'ਚ ਇਸ ਵਾਰ ਕਿਸਾਨਾਂ ਦੀ ਕਰਜ਼ ਮਾਫੀ ਲਈ ਅਹਿਮ ਐਲਾਨ ਕੀਤੇ ਗਏ। ਮਨਪ੍ਰੀਤ ਬਾਦਲ ਨੇ ਐਲਾਨ ਕਰਦਿਆਂ ਕਿਹਾ ਕਿ 4624 ਕਰੋੜ ਦਾ ਕਰਜ਼ਾ ਮਾਫ਼ ਕਰ ਦਿੱਤਾ ਗਿਆ ਅਤੇ ਹੁਣ ਕਿਸਾਨਾਂ ਦੇ ਨਾਲ ਬੇਜ਼ਮੀਨੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨ ਲਈ 1712 ਕਰੋੜ ਰੁਪਏ ਰੱਖੇ ਗਏ ਨੇ।
ਕਣਕ/ਝੋਨੇ ਦੇ ਫ਼ਸਲੀ ਚੱਕਰ ਤੇ ਨਿਰਭਤਾ ਘੱਟਉਣ ਲਈ ਬਾਗਬਾਨੀ ਉਤਪਾਦਾਂ ਅਤੇ ਫੂਡ ਪ੍ਰੈਸੋਸਿੰਗ ਲਈ 2021-22 ਲਈ 361 ਕਰੋੜ ਰੱਖਿਆ
- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ 400 ਬੂਟੇ ਲਾਉਣ ਦਾ ਐਲਾਨ
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇ ਪ੍ਰਕਾਸ਼ ਪੁਰਬ ਮੋਕੇ ਪੰਜਾਬ ਦੇ ਹਰ ਪਿੰਡ ਵਿੱਚ 400 ਬੂਟੇ ਲਗਾਏ ਜਾਣਗੇ।
- ਸਿੱਖਿਆ ਖੇਤਰ ਲਈ ਮਨਪ੍ਰੀਤ ਬਾਦਲ ਦੇ ਪਿਟਾਰੇ 'ਚ ਪੜ੍ਹੋ ਕੀ?
ਪੰਜਾਬ ਬਜਟ 'ਚ ਮਨਪ੍ਰੀਤ ਬਾਦਲ ਨੇ ਸਕੂਲੀ ਸਿੱਖਿਆ 'ਤੇ ਜ਼ੋਰ ਦਿੰਦਿਆਂ ਖਾਸ ਬਜਟ ਦਾ ਐਲਾਨ ਕੀਤਾ। ਹੇਠ ਪੜ੍ਹੋ:
ਪੰਜਾਬ 'ਚ 250 ਸਕੂਲ ਅਪਗ੍ਰੇਡ ਕਰਨ ਦਾ ਐਲਾਨ
ਸਮਾਰਟ ਸਕੂਲਾਂ ਲਈ 140 ਕਰੋੜ ਰੁਪਏ ਦਾ ਐਲਾਨ।
ਬੱਚਿਆਂ ਨੂੰ ਸਮਾਰਟਫੋਨਾਂ ਲਈ 100 ਕਰੋੜ ਦਾ ਐਲਾਨ।
14 ਹਜ਼ਾਰ 64 ਟੀਚਰਾਂ ਨੂੰ ਰੈਗੂਲਰ ਕੀਤਾ।
ਮਿਡ ਡੇ ਮਿਲ ਲਈ 2021-22 ਵਿੱਚ 350 ਕਰੋੜ ਰੱਖਿਆ ਗਿਆ।
6 ਵੀ ਤੋਂ 12 ਕਲਾਸ ਦੀਆਂ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਦਿੱਤੇ ਜਾ ਰਹੇ ਹਨ 2021-22 ਵਿੱਚ 21 ਕਰੋੜ ਦੀ ਰਾਸ਼ੀ ਰੱਖੀ ਗਈ।
ਮਲੇਰਕੋਟਲਾ 'ਚ ਇਕੱਲੀਆਂ ਲੜਕੀਆਂ ਦੇ ਕਾਲਜ ਲਈ ਐਲਾਨ।
- ਸਮਾਰਟ ਕਾਰਡ ਰਾਸ਼ਨ ਸਕੀਮ ਤਹਿਤ ਕਣਕ ਦੀ ਸਪਲਾਈ ਸਬੰਧੀ ਅਹਿਮ ਐਲਾਨ
ਸਮਾਰਟ ਕਾਰਡ ਰਾਸ਼ਨ ਸਕੀਮ ਤਹਿਤ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿੱਲੋ ਕਣਕ ਸਪਲਾਈ ਕੀਤੀ ਜਾਏਗੀ। ਇਸ ਲਈ 120 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
- ਕ੍ਰਿਸਚੀਅਨ ਤੇ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਲਈ ਬਜਟ 'ਚ ਅਹਿਮ ਐਲਾਨ
ਮਨਪ੍ਰੀਤ ਬਾਦਲ ਨੇ ਬਜਟ 'ਚ ਐਲਾਨ ਕਰਦਿਆਂ ਕਿਹਾ ਕਿ, 20 ਕਰੋੜ ਰੁਪਏ ਕ੍ਰਿਸਚੀਅਨ ਤੇ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਲਈ ਰੱਖੇ ਗਏ।
- ਵਿਦਿਆਰਥੀਆਂ ਲਈ ਵੀ ਮੁਫ਼ਤ ਬੱਸ ਸਫ਼ਰ ਦਾ ਐਲਾਨ
ਮਨਪ੍ਰੀਤ ਬਾਦਲ ਨੇ ਬਜਟ ਦੌਰਾਨ ਐਲਾਨ ਕੀਤਾ ਕਿ ਬੱਸਾਂ 'ਚ ਮੁਫਤ ਸਫਰ ਦੀ ਸਹੂਲਤ ਕੇਵਲ ਔਰਤਾਂ ਲਈ ਹੀ ਨਹੀਂ, ਸਗੋਂ ਵਿਦਿਆਰਥੀਆਂ ਲਈ ਵੀ ਹੈ।
- ਪੜ੍ਹੋ, ਮਨਪ੍ਰੀਤ ਬਾਦਲ ਦੀ ਪੂਰੀ ਬਜਟ ਸਪੀਚ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ 'ਚ
ਮਨਪ੍ਰੀਤ ਬਾਦਲ ਦੁਆਰਾ ਪੰਜਾਬ ਬਜਟ 2021-22 ਦੀ ਪੂਰੀ ਸਪੀਚ ਪੜ੍ਹਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ: ਤਿੰਨੋ ਭਾਸ਼ਾਵਾਂ, ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ 'ਚ।
https://drive.google.com/drive/folders/1Uhq7mbcUXHeP1KBcH2Rka_xvzf-8Ymwj?usp=sharing