ਨਵੀਂ ਦਿੱਲੀ, 25 ਫਰਵਰੀ 2019 - ਭਾਰਤੀ ਹਵਾਈ ਸੈਨਾ ਵੱਲੋਂ ਮੰਗਲਵਾਰ ਤੜਕੇ ਸਵੇਰੇ ਹੀ ਅਤਿਵਾਦੀ ਅੱਡੀਆਂ 'ਤੇ ਏਅਰ ਸਟ੍ਰਾਈਕ ਕਰਕੇ ਉਨ੍ਹਾਂ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ। ਭਾਰਤੀ ਸੈਨਾ ਨੇ ਇਸ ਆਪ੍ਰੇਸ਼ਨ 'ਚ ਮਿਰਾਜ-2000 ਲੜਾਕੂ ਜਹਾਜ਼ਾਂ ਦਾ ਇਸਤੇਮਾਲ ਕੀਤਾ ਸੀ। ਆਉ ਜਾਣਦੇ ਹਾਂ ਕਿ ਇਹ ਮਿਰਾਜ-2000 ਜਹਾਜ਼ 'ਚ ਕੀ ਕੁਝ ਖਾਸ ਹੈ।
ਮਿਰਾਜ-2000 ਫਰਾਂਸਿਸੀ ਜਹਾਜ਼ ਹੈ ਜੋ ਕਿ ਬਹੁਤ ਹੀ ਆਧੁਨਿਕ ਲੜਾਕੂ ਜਹਾਜ਼ ਹੈ। ਇਸ ਜਹਾਜ਼ ਦਾ ਨਿਰਮਾਣ ਫਰਾਂਸ ਦੀ ਕੰਪਨੀ ਡਾਸੋ ਏਵੀਏਸ਼ਨ ਨੇ ਕੀਤਾ ਹੈ। ਇਹ ਉਹੀ ਕੰਪਨੀ ਹੈ ਜਿਸਨੇ ਰਫਾਲ ਬਣਾਇਆ ਹੈ। ਮਿਰਾਜ-2000 ਦੀ ਲੰਬਾਈ 47 ਫੁੱਟ ਹੈ ਅਤੇ ਇਸਦਾ ਵਜ਼ਨ 7500 ਕਿੱਲੋ ਹੈ। ਮਿਰਾਜ-2000 ਦੀ ਵੱਧ ਤੋਂ ਵੱਧ ਰਫਤਾਰ 2000 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਜਹਾਜ਼ 13,800 ਕਿੱਲੋ ਗੋਲਾ ਬਰੂਦ ਨਾਲ ਵੀ 2336 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉੱਡ ਸਕਦਾ ਹੈ ।
ਇੰਨ੍ਹਾਂ ਜਹਾਜ਼ਾਂ ਨੇ ਪਹਿਲੀ ਵਾਰ 1970 ਦੇ ਦਹਾਕੇ 'ਚ ਉਡਾਨ ਭਰੀ ਸੀ। ਇਹ ਡਬਲ ਇੰਜਣ ਵਾਲਾ ਚੌਥੀ ਪੀੜ੍ਹੀ ਦਾ ਮਲਟੀਰੋਲ ਲੜਾਕੂ ਜਹਾਜ਼ ਹੈ। ਭਾਰਤ ਨੇ 80 ਦੇ ਦਹਾਕੇ 'ਚ ਪਹਿਲੀ ਵਾਰ 36 ਮਿਰਾਜ-2000 ਖਰੀਦਣ ਦਾ ਆਰਡਰ ਦਿੱਤਾ ਸੀ। ਸਾਲ 2015 'ਚ ਫਰਾਂਸ ਨੇ ਭਾਰਤ ਨੂੰ ਅਪਗ੍ਰੇਡਡ ਮਿਰਾਜ-2000 ਲੜਾਕੂ ਜਹਾਜ਼ ਸੌਂਪੇ ਸੀ, ਜਿੰਨ੍ਹਾਂ 'ਚ ਆਧੁਨਿਕ ਸਿਸਟਮ ਤੇ ਰਡਾਰ ਲੱਗੇ ਹੋਏ ਹਨ। ਕਾਰਗਿਲ ਦੇ ਯੁੱਧ 'ਚ ਵੀ ਇਹ ਜਹਾਜ਼ ਆਪਣੀ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ । ਇਸ ਜਹਾਜ਼ 'ਚ ਦੋ ਇੰਜਣ ਹਨ। ਇਸਦੇ ਮਲਟੀਰੋਲ ਹੋਰ ਕਾਰਨ ਇਹ ਜਹਾਜ਼ ਇੱਕੋ ਸਮੇਂ ਕਈ ਕੰਮ ਕਰ ਸਕਦਾ ਹੈ । ਇਸ ਲਈ ਇਹ ਜ਼ਿਆਦਾ ਤੋਂ ਜ਼ਿਆਦਾ ਮਿਜ਼ਾਈਲਾਂ ਤੇ ਬੰਬ ਸੁੱਟ ਸਕਦਾ ਹੈ।
ਕੈਪਟਨ ਨੇ ਅਤਿਵਾਦੀ ਅੱਡਿਆਂ 'ਤੇ ਏਅਰ ਸਟ੍ਰਾਇਕ ਦੀ ਕੀਤੀ ਸ਼ਲਾਘਾ