ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਚ ''ਤੀਆਂ ਦਾ ਤਿਉਹਾਰ'' ਮਨਾਉਦੀਆ ਸਕੂਲੀ ਵਿਦਿਆਰਥਣਾਂ
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 31 ਜੁਲਾਈ, 2017 : ਹਿੰਦ ਪਾਕਿ ਸਰਹੱਦ ਤੇ ਸਤਲੁੱਜ ਕੰਡੇ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਚ ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿਚ ''ਤੀਆਂ ਦਾ ਤਿਉਹਾਰ'' ਬੇਟੀ ਬਚਾਓ ਬੇਟੀ ਪੜਾਓ ਨੂੰ ਸਮਰਪਿਤ ਕਰਕੇ ਮਨਾਇਆ ਗਿਆ। ਜਿਸ ਵਿਚ ਸਕੂਲੀ ਵਿਦਿਆਰਥਣਾਂ ਵੱਲੋਂ ਪੰਜਾਬੀ ਸੱਭਿਆਚਾਰਕ ਦੀਆਂ ਵੱਖ ਵੱਖ ਵੰਨਗੀਆਂ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪ੍ਰੋਗਰਾਮ ਇੰਚਾਰਜ਼ ਸ਼ੀ੍ਰਮਤੀ ਸਰੂਚੀ ਮਹਿਤਾ ਅਤੇ ਸ਼੍ਰੀਮਤੀ ਗੀਤਾ ਨੇ ਦੱਸਿਆ ਕਿ ਮੌਜ਼ੂਦਾ ਦੌਰ ਵਿਚ ਨੌਜ਼ਵਾਨ ਪੀੜ੍ਹੀ ਆਧੁਨਿਕਤਾ ਅਤੇ ਫੈਸ਼ਨ ਦੇ ਨਾਮ ਤੇ ਪੱਛਮੀ ਸੱਭਿਅਤਾ ਅਪਣਾ ਰਹੀ ਹੈ, ਜਿਸ ਕਾਰਨ ਉਹ ਆਪਣੀ ਅਮੀਰ ਸੱਭਿਅਤਾ ਅਤੇ ਸੱਭਿਆਚਾਰ ਨੂੰ ਭੁੱਲ ਰਹੇ ਹਨ, ਜਿਸ ਪ੍ਰਤੀ ਜਾਗਰੂਕ ਕਰਨ ਅਤੇ ਪੰਜਾਬੀ ਵਿਰਸੇ ਦੀ ਮਹੱਤਤਾ ਨੂੰ ਦਰਸਾਉਣ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਸ ਵਿਚ ਵਿਦਿਆਰਥਣਾਂ ਵੱਲੋਂ ਗਿੱਧਾ, ਭੰਗੜਾ, ਕੋਰਿਓਗ੍ਰਾਫੀ, ਲੋਕ ਗੀਤ ਅਤੇ ਕਵਿਤਾਵਾਂ ਪੇਸ਼ ਕਰਕੇ ਸਰੋਤਿਆਂ ਨੂੰ ਝੁੰਮਣ ਲਗਾਇਆ। ਇਸ ਤੋਂ ਇਲਾਵਾ ਫੁੱਲਕਾਰੀ ਅਤੇ ਪੰਜਾਬੀ ਕਢਾਈ ਕਰਕੇ ਮੁਕਾਬਲੇ ਵੀ ਖਿੱਚ ਦਾ ਕੇਂਦਰ ਰਹੇ। ਡਾ. ਸਤਿੰਦਰ ਸਿੰਘ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਮੁਕਾਬਲਿਆਂ ਦੇ ਜੇਤੂ ਵਿਦਿਆਰਥਣਾਂ ਨੂੰ ਪ੍ਰਸੰਸਾ ਪੱਤਰ ਅਤੇ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸਫਲ ਬਨਾਉਣ ਵਿਚ ਸੁਖਵਿੰਦਰ ਸਿੰਘ ਲੈਕਚਰਾਰ, ਗੀਤਾ ਰਾਣੀ, ਵਿਜੇ ਭਾਰਤੀ, ਸਰੂਚੀ ਮਹਿਤਾ, ਮੀਨਾਕਸ਼ੀ ਸ਼ਰਮਾ, ਰਾਜੇਸ਼ ਕੁਮਾਰ, ਜੁਗਿੰਦਰ ਸਿੰਘ, ਪ੍ਰਿਤਪਾਲ ਸਿੰਘ, ਦਵਿੰਦਰ ਕੁਮਾਰ, ਲਖਵਿੰਦਰ ਸਿੰਘ, ਸ਼ਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਮੰਜ਼ੂ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਦੀ ਸਮਾਪਤੀ ਤੇ ਸਮੂਹ ਵਿਦਿਆਰਥਣਾਂ ਨੇ ਢੋਲ ਦੀ ਤਾਲ ਤੇ ਖੂਬ ਧਮਾਲ ਪਾਇਆ ਅਤੇ ਤੀਆਂ ਦਾ ਤਿਉਹਾਰ ਸ਼ਾਨੋ ਸ਼ੌਕਤ ਨਾਲ ਅਮਿੱਟ ਛਾਪ ਛੱਡਦਾ ਸਮਾਪਤ ਹੋਇਆ।