ਚੰਡੀਗੜ੍ਹ, 31 ਜੁਲਾਈ, 2017 : ਗੁਰਦਾਸਪੁਰ ਲੋਕਸਭਾ ਚੋਣਾਂ ਦੀ ਤਿਆਰੀਆਂ ਨੂੰ ਗੰਭੀਰਤਾ ਨਾਲ ਲਿਦਿਆਂ ਭਾਰਤੀ ਜਨਤਾ ਪਾਰਟੀ ਨੇ ਅਪਣੇ ਸੀਨੀਅਰ, ਅਨੁਭਵੀ ਆਗੂਆਂ ਜਿਨ੍ਹਾਂ ਵਿਚ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਮੰਤਰੀ ਪ੍ਰਮੁੱਖ ਹਨ, ਨੂੰ ਗੁਰਦਾਸਪੁਰ ਲੋਕਸਭਾ ਦੇ ਅਧੀਨ ਆਉਂਦਿਆਂ 9 ਵਿਧਾਨ ਸਭਾ ਵਿਚ ਪਾਰਟੀ ਦੀ ਜਿੱਤ ਪੱਕੀ ਕਰਨ ਦੇ ਲਈ ਜਿੰਮੇਵਾਰੀਆਂ ਸੌਂਪੀ।
ਚੰਡੀਗੜ੍ਹ ਸਥਿੱਤ ਭਾਜਪਾ ਦੇ ਸੂਬਾ ਆਫਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਿਜੇ ਸਾਂਪਲਾ ਦੀ ਪ੍ਰਧਾਨਗੀ ਵਿਚ ਸੂਬਾ ਆਹੁਦੇਦਾਰਾਂ ਦੀ ਬੈਠਕ ਹੋਈ, ਜਿਸ ਵਿਚ ਗੁਰਦਾਸਪੁਰ ਚੋਣਾਂ ਦੀ ਜਿੱਤ ਪੱਕੀ ਕਰਨ ਦੇ ਲਈ ਸਾਰੇ ਆਹੁਦੇਦਾਰਾਂ ਨੇ ਆਪਣੇ ਸੁਝਾਅ ਦਿੱਤੇ, ਉਥੇ ਹੀ ਸਾਂਪਲਾ ਨੇ ਗੁਰਦਾਸਪੁਰ ਲੋਕਸਭਾ ਦੇ ਅਧੀਨ ਆਉਂਦੇ 9 ਵਿਧਾਨਸਭਾ ਦੇ ਲਈ ਸੂਬਾ ਆਹੁਦੇਦਾਰਾਂ ਵਿਚੋਂ ਇਕ-ਇਕ ਵਿਅਕਤੀ ਨੂੰ ਇੰਚਾਰਜ਼ ਨਿਯੁਕਤ ਕੀਤਾ ਹੈ। ਇਸਦੇ ਨਾਲ ਹੀ ਕੋਰ ਗਰੁੱਪ ਮੈਂਬਰਾਂ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਵੀ ਇਕ-ਇਕ ਵਿਧਾਨਸਭਾ ਦਾ ਕਾਰਜਭਾਰ ਸੌਂਪਿਆ।
ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਸੂਬਾ ਪ੍ਰਧਾਨ ਸਾਂਪਲਾ ਨੇ ਸੁਜਾਨਪੁਰ ਵਿਧਾਨਸਭਾ ਦੇ ਲਈ ਕੋਰ ਗਰੁੱਪ ਮੈਂਬਰਾਂ ਵਿਚੋਂ ਪ੍ਰੋ. ਰਜਿੰਦਰ ਭੰਡਾਰੀ ਅਤੇ ਸੂਬਾ ਆਹੁਦੇਦਾਰਾਂ ਵਿਚੋਂ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌੜ ਨੂੰ ਚੋਣ ਇੰਚਾਰਜ਼ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਭੋਆ ਵਿਧਾਨ ਸਭਾ ਦੇ ਲਈ ਪ੍ਰੋ. ਬਿਜ ਲਾਲ ਰਿਣਵਾ ਦੇ ਨਾਲ ਕੁਮਾਰੀ ਓਮੇਸ਼ ਸ਼ਾਕਰ ਅਤੇ ਨਰੇਂਦਰ ਪਰਮਾਰ, ਪਠਾਨਕੋਟ ਵਿਧਾਨਸਭਾ ਵਿਚ ਮਨੋਰੰਜਨ ਕਾਲੀਆ ਅਤੇ ਅਨਿਲ ਸਰੀਨ, ਗੁਰਦਾਸਪੂਰ ਵਿਧਾਨਸਭਾ ਵਿਚ ਮਦਨ ਮੋਹਨ ਮਿੱਤਲ ਅਤੇ ਅਨਿਲ ਸੱਚਰ, ਦੀਨਾਨਗਰ ਵਿਧਾਨਸਭਾ ਵਿਚ ਕਮਲ ਸ਼ਰਮਾ ਅਤੇ ਰਾਜਕੁਮਾਰ ਪਾਠੀ, ਕਾਦਿਆਂ ਵਿਧਾਨਸਭਾ ਵਿਚ ਡਾ. ਬਲਦੇਵ ਚਾਵਲਾ ਅਤੇ ਵਿਜੇ ਪੂਰੀ, ਬਟਾਲਾ ਵਿਧਾਨਸਭਾ ਵਿਚ ਅਵਿਨਾਸ਼ ਰਾਏ ਖੰਨਾ ਅਤੇ ਗੁਰਦੇਵ ਸ਼ਰਮਾ, ਫਤਿਹਗੜ੍ਹ ਚੂੜੀਆ ਵਿਚ ਤਰੁਣ ਚੁੱਘ ਅਤੇ ਅਰੁਣੇਸ਼ ਸ਼ਾਕਰ ਅਤੇ ਡੇਰਾ ਬਾਬਾ ਨਾਨਕ ਵਿਧਾਨਸਭਾ ਵਿਚ ਅਨਿਲ ਜੋਸ਼ੀ ਅਤੇ ਇਕਬਾਲ ਸਿੰਘ ਲਾਲਪੁਰਾ ਨੂੰ ਇੰਚਾਰਜ਼ ਨਿਯੁਕਤ ਕੀਤਾ ਹੈ।
ਸਾਂਪਲਾ ਨੇ ਸਾਰੇ ਚੋਣ ਇੰਚਾਰਜ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੇ ਆਪਣੇ ਖੇਤਰਾਂ ਵਿਚ ਜਾਕੇ ਕੰਮ ਕਰਨ ਦੇ ਲਈ ਕਿਹਾ ਅਤੇ ਆਉਣ ਵਾਲੇ ਸ਼ਨਿਵਾਰ ਅਤੇ ਐਤਵਾਰ ਨੂੰ ਸਾਮੁਹਿਕ ਬੈਠਕ ਬੁਲਾਕੇ ਕੰਮ ਦਾ ਜਾਇਜ਼ਾ ਲਿਆ ਜਾਵੇਗਾ।