← ਪਿਛੇ ਪਰਤੋ
ਸੰਗਰੂਰ, 13 ਨਵੰਬਰ 2019 - ਜ਼ਿਲ੍ਹਾ ਕੁਲੈਕਟਰ ਘਨਸਿਆਮ ਥੋਰੀ ਨੇ ਝੋਨੇ ਦੀ ਪਰਾਲੀ ਸਾੜ ਕੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਤਿੰਨ ਨੰਬਰਦਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਜ਼ਿਲ੍ਹਾ ਕੁਲੈਕਟਰ ਸ੍ਰੀ ਥੋਰੀ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਅਜਿਹੇ ਨਾਜ਼ੁਕ ਵੇਲੇ ਜੇ ਕੋਈ ਸਰਕਾਰੀ ਮੁਲਾਜ਼ਮ ਜਾਂ ਨੰਬਰਦਾਰ ਹੀ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲ੍ਹਾ ਕੁਲੈਕਟਰ ਨੇ ਐਸ.ਡੀ.ਐਮ ਮਲੇਰਕੋਟਲਾ ਦੀ ਸਿਫਾਰਸ਼ ਤੇ ਪਿੰਡ ਰਾਣਵਾਂ ਦੇ ਨੰਬਰਦਾਰ ਅਜਮੇਰ ਸਿੰਘ, ਪਿੰਡ ਨਾਰੀਕੇ ਦੇ ਨੰਬਰਦਾਰ ਕੁਲਵੀਰ ਸਿੰਘ ਅਤੇ ਐਸ ਡੀ ਐਮ ਅਹਿਮਦਗੜ੍ਹ ਦੀ ਸਿਫਾਰਸ਼ ਤੇ ਪਿੰਡ ਧਲੇਰ ਕਲਾਂ ਦੇ ਨੰਬਰਦਾਰ ਸਰਬਜੀਤ ਸਿੰਘ ਨੂੰ ਪੰਜਾਬ ਲੈਂਡ ਰੈਵਨਿਊ ਰੂਲਜ਼ 1909 ਦੇ ਰੂਲ 16 (ii) (F) ਦੇ ਤਹਿਤ ਆਪਣੀ ਡਿਊਟੀ ਵਿਚ ਕੁਤਾਹੀ ਵਰਤਣ ਅਤੇ ਸਰਕਾਰ ਦੀ ਮਨਾਹੀ ਦੇ ਉਲਟ ਜਾ ਕੇ ਪਰਾਲੀ ਨੂੰ ਅੱਗ ਲਾਉਣ ਕਾਰਨ ਨੰਬਰਦਾਰੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ।
Total Responses : 267