ਸਿੱਧੂ ਮੂਸੇਵਾਲਾ ਦਾ ਭੋਗ 8 ਜੂਨ ਨੂੰ : ਭਾਰੀ ਇਕੱਠ ਹੋਣ ਦੇ ਅਸਰ- ਪ੍ਰਸ਼ਾਸਨ ਵੱਲੋਂ ਰੂਟ ਪਲਾਨ ਜਾਰੀ, ਪੜ੍ਹੋ ਪੂਰੀ ਖ਼ਬਰ
ਮਾਨਸਾ, 7 ਜੂਨ 2022 - ਭਲਕੇ 8 ਜੂਨ ਨੂੰ ਮੂਸੇਵਾਲਾ ਦਾ ਭੋਗ ਮਾਨਸਾ ਦੀ ਅਨਾਜ ਮੰਡੀ ਵਿੱਚ ਪੈਣਾ ਹੈ। ਮੂਸੇਵਾਲਾ ਦੇ ਭੋਗ ਨੂੰ ਲੈਕੇ ਪ੍ਰਸ਼ਾਸਨ ਵੱਲੋਂ ਚੌਕਸੀ ਵਧਾਈ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾਵੇ। ਉਮੀਦ ਕੀਤੀ ਜਾ ਰਹੀ ਹੈ ਕੇ ਮੂਸੇਵਾਲਾ ਦੇ ਭੋਗ 'ਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਸਕਦੇ ਹਨ। ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਦੀ ਸਮੱਸਿਆ ਤੋਂ ਬਚਣ ਦੇ ਲਈ ਵਾਹਨਾਂ ਦਾ ਰੂਟ ਪਲਾਨ ਜਾਰੀ ਕੀਤਾ ਗਿਆ ਤਾਂ ਕਿ ਦੂਰੋ ਨੇੜਿਓਂ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
1. ਚੰਡੀਗੜ੍ਹ ਪਟਿਆਲਾ ਸਾਈਡ ਤੋਂ ਆਉਣ ਵਾਲੇ ਵਹੀਕਲਾਂ ਲਈ ਰੂਟ ਪਲਾਨ : ਮੇਨ ਰੂਟ:- ਚੰਡੀਗੜ੍ਹ ਪਟਿਆਲਾ ਸਾਈਡ ਤੋਂ ਵਾਇਆ ਸੁਨਾਮ ਤੋਂ ਜ਼ਿਲ੍ਹਾ ਮਾਨਸਾ ਦੀ ਹੱਦ ਪਿੰਡ ਢੈਪਈ, ਭੀਖੀ, ਮਾਨਸਾ ਕੈਂਚੀਆਂ, ਡੀ.ਸੀ. ਤਿੰਨਕੋਣੀ ਮਾਨਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।
ਅਲਟ੍ਰ੍ਰਨੇਟ ਰੂਟ :- ਚੰਡੀਗੜ੍ਹ-ਪਟਿਆਲਾ ਸਾਈਡ ਤੋਂ ਵਾਇਆ ਸੁਨਾਮ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਢੈਪਈ, ਭੀਖੀ, ਬੋੜਾਵਾਲ, ਗੁਰਨੇ ਕਲਾਂ, ਫਫੜੇ, ਬੱਪੀਆਣਾ, ਲੱਲੂਆਣਾ, ਮਾਨਸਾ ਖੁਰਦ, ਐਚ.ਐਸ.ਰੋਡ ਤੋਂ ਮੇਨ ਰੋਡ ਤੋਂ ਡੀ.ਸੀ. ਤਿੰਨਕੋਣੀ ਮਾਨਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।
2. ਬਠਿੰਡਾ ਸਾਈਡ ਤੋਂ ਆਉਣ ਵਾਲੇ ਵਹੀਕਲਾਂ ਲਈ ਰੂਟ ਪਲਾਨ :ਰੂਟ ਨੰਬਰ 1 ਮੇਨ ਰੂਟ :- ਬਠਿੰਡਾ ਤੋਂ ਵਾਇਆ ਕੋਟ ਸ਼ਮੀਰ, ਮੌੜ ਜ਼ਿਲ੍ਹਾ ਮਾਨਸਾ ਦੀ ਹੱਦ ਪਿੰਡ ਭਾਈ ਦੇਸਾ, ਮਾਨਸਾ ਕੈਂਚੀਆਂ, ਡੀ.ਸੀ. ਤਿੰਨਕੋਨੀ ਮਾਨਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।
ਅਲਟ੍ਰਨੇਟ ਰੂਟ :- ਬਠਿੰਡਾ ਤੋਂ ਵਾਇਆ ਕੋਟ ਸ਼ਮੀਰ, ਮੌੜ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਭਾਈ ਦੇਸਾ ਤੋਂ ਕੋਟਲੀ ਕਲਾਂ, ਸੱਦਾ ਸਿੰਘ ਵਾਲਾ, ਖੋਖਰ ਕਲਾਂ, ਮੇਨ ਰੋਡ ਮਾਨਸਾ-ਸਿਰਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ। ਰੂਟ ਨੰਬਰ 2 ਮੇਨ ਰੂਟ :- ਬਠਿੰਡਾ ਤੋਂ ਵਾਇਆ ਤਲਵੰਡੀ ਸਾਬੋ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਬਹਿਣੀਵਾਲ ਤੋਂ ਰਮਦਿੱਤੇਵਾਲਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।
ਅਲਟ੍ਰਨੇਟ ਰੂਟ :- ਤਲਵੰਡੀ ਤੋਂ ਵਾਇਆ ਮੌੜ ਜ਼ਿਲਾ ਮਾਨਸਾ ਦੀ ਹੱਦ ਪਿੰਡ ਭਾਈ ਦੇਸਾ ਤੋਂ ਮਾਨਸਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।
3. ਮੋਗਾ ਬਰਨਾਲਾ ਸਾਇਡ ਤੋਂ ਆਉਣ ਵਾਲੇ ਵਹੀਕਲਾਂ ਲਈ ਰੂਟ ਪਲਾਨ :- ਮੇਨ ਰੂਟ :- ਬਰਨਾਲਾ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਅਕਲੀਆ ਤੋਂ ਮਾਨਸਾ ਕੈਂਚੀਆਂ, ਡੀ.ਸੀ. ਤਿੰਨਕੋਨੀ ਮਾਨਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।
ਅਲਟ੍ਰਨੇਟ ਰੂਟ :- ਬਰਨਾਲਾ ਤੋਂ ਵਾਇਆ ਧਨੌਲਾ ਤੋਂ ਭੀਖੀ ਤੋਂ ਮਾਨਸਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।4. ਸਰਸਾ-ਸਰਦੂਲਗੜ ਸਾਇਡ ਤੋਂ ਆਉਣ ਵਾਲੇ ਵਹੀਕਲ ਲਈ ਰੂਟ ਪਲਾਨ :- ਮੇਨ ਰੂਟ :- ਸਰਸਾ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਝੰਡਾ ਕਲਾਂ ਤੋਂ ਸਰਦੂਲਗੜ, ਝੁਨੀਰ, ਰਮਦਿੱਤੇਵਾਲਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।
ਅਲਟ੍ਰਨੇਟ ਰੂਟ :- ਸਰਸਾ ਤੋਂ ਸਰਦੂਲਗੜ, ਝੁਨੀਰ, ਸਾਹਨੇਵਾਲੀ, ਮੀਆਂ ਕੈਂਚੀਆਂ ਤੋਂ ਬਾਜੇਵਾਲਾ, ਕੋਟ ਧਰਮੂ ਤੋਂ ਰਮਦਿੱਤੇਵਾਲਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।