ਕੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਿਦੇਸ਼ ਚਲੇ ਗਏ ਹਨ ?
ਬਾਬੂ਼ਸ਼ਾਹੀ ਨੈਟਵਰਕ
ਚੰਡੀਗੜ੍ਹ, 2 ਸਤੰਬਰ 2022 : ਜਦੋਂ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ ਉਦੋ ਤੋਂ ਹੀ ਇਹ ਮਾਮਲਾ ਚਰਚਾ ਵਿਚ ਚਲ ਰਿਹਾ ਹੈ। ਗੈਂਗਸਟਰਾਂ ਦੀ ਫੜੋ-ਫੜੀ ਜ਼ੋਰਾਂ ਉਤੇ ਚਲ ਰਹੀ ਹੈ।
ਇਸੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵੀ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸੇ ਲੜੀ ਵਿਚ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਸਿੱਧੂ ਮੂਸੇਵਾਲਾ ਦੇ ਮਾਤਾ ਤੇ ਪਿਤਾ ਬਲਕੌਰ ਸਿੰਘ ਵਿਦੇਸ਼ ਚਲੇ ਗਏ ਹਨ। ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਤੋਂ ਵੀ ਇਸ ਸਬੰਧੀ ਜਾਣਕਾਰੀ ਲੈਣ ਦੀ ਕੋਸਿ਼ਸ਼ ਕੀਤੀ ਗਈ ਪਰ ਕੋਈ ਸਪਸ਼ਟ ਜਵਾਬ ਨਾ ਮਿਲ ਸਕਿਆ।
ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਿਦੇਸ਼ ਕਿਸੇ ਕੰਮ ਗਏ ਹਨ ਪਰ ਇਸ ਦੀ ਪਰਵਾਰਕ ਮੈਂਬਰਾਂ ਜਾਂ ਕਿਸੇ ਹੋਰ ਨੇ ਪੁਸ਼ਟੀ ਨਹੀ ਕੀਤੀ।