ਸਿੱਧੂ ਮੂਸੇਵਾਲਾ ਦੇ ਜਨਮ ਦਿਹਾੜੇ ਮੌਕੇ ਫਤਿਹ ਵੈੱਲਫੇਅਰ ਸੁਸਾਇਟੀ ਵੱਲੋਂ ਪੌਦਿਆਂ ਦਾ ਲੰਗਰ ਲਗਾਇਆ ਗਿਆ
- ਕਲਾਕਾਰਾਂ ਅਤੇ ਅਦਾਕਾਰਾ ਨੇ ਮੂਸੇਵਾਲੇ ਨੂੰ ਕੀਤਾ ਯਾਦ
ਜਗਤਾਰ ਸਿੰਘ
ਪਟਿਆਲਾ 11 ਜੂਨ 2022 - ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਕਤਲ ਕੀਤੇ ਗਏ ਸਿੱਧੂ ਮੂਸੇਵਾਲੇ ਨੂੰ ਦੇਸ਼ ਵਿਦੇਸ਼ਾਂ ਵਿਚ ਵੱਸਦੇ ਲੋਕਾਂ ਵੱਲੋਂ ਜਿੱਥੇ ਵੱਖ ਵੱਖ ਤਰੀਕਿਆਂ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਥੇ ਹੀ ਪਟਿਆਲਾ ਦੇ ਖੰਡਾ ਚੌਕ ਵਿਖੇ ਫਤਿਹ ਵੈੱਲਫੇਅਰ ਸੋਸਾਇਟੀ ਵੱਲੋਂ ਸਿੱਧੂ ਮੂਸੇਵਾਲੇ ਦੇ ਜਨਮ ਦਿਹਾੜੇ ਮੌਕੇ ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਭਾਂਡੇ ਅਤੇ ਪੌਦਿਆਂ ਨਾਲ ਲੰਗਰ ਲਗਾਇਆ ਗਿਆ ਖੰਡਾ ਚੌਕ ਵਿਖੇ ਸਿੱਧੂ ਮੂਸੇਵਾਲੇ ਦੇ ਜਨਮ ਦਿਹਾੜੇ ਮੌਕੇ ਲਗਾਏ ਗਏ।
ਇਸ ਲੰਗਰ ਦੌਰਾਨ ਪ੍ਰਸਿੱਧ ਫਿਲਮੀ ਅਦਾਕਾਰਾ ਸੁਨੀਤਾ ਧੀਰ ਅਤੇ ਗਾਇਕ ਅਮਰਿੰਦਰ ਬੌਬੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਸੰਗਤਾਂ ਨੂੰ ਪੌਦੇ ਅਤੇ ਪੰਛੀ ਨੇ ਪੀਣ ਵਾਲੇ ਭਾਂਡੇ ਵੰਡੇ ਗਏ ਨੇ ਇਸ ਮੌਕੇ ਪ੍ਰਸਿੱਧ ਅਦਾਕਾਰਾ ਸੁਨੀਤਾ ਧਿਰ ਅਤੇ ਸੰਸਥਾ ਦੇ ਪ੍ਰਧਾਨ ਸਿਮਰ ਸਿੰਘ ਨੇ ਕਿਹਾ ਕਿ ਅੱਜ ਸਿੱਧੂ ਮੁੱਸੇਵਾਲਾ ਨੂੰ ਪੂਰਾ ਦੇਸ਼ ਅਤੇ ਵਿਦੇਸ਼ ਯਾਦ ਕਰ ਰਿਹਾ ਅਤੇ ਉਨ੍ਹਾਂ ਦੀ ਮੌਤ ਹੋਣ ਨਾਲ ਪੰਜਾਬੀ ਫਿਲਮ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਉਥੇ ਹੀ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਅੱਜ ਸੋਗ ਦੀ ਲਹਿਰ ਵਿੱਚ ਨੇ ਅਤੇ ਸਿੱਧੂ ਮੁੱਸੇਵਾਲਾ ਨੂੰ ਸ਼ਰਧਾਂਜਲੀ ਦੇਣ ਵਜੋਂ ਅਤੇ ਵੈੱਲਫੇਅਰ ਸੁਸਾਇਟੀ ਵੱਲੋਂ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਪੌਦਿਆਂ ਦਾ ਅਤੇ ਪੰਛੀਆਂ ਦੇ ਪੀਣ ਲਈ ਭਾਂਡਿਆਂ ਦਾ ਲੰਗਰ ਲਗਾਇਆ ਗਿਆ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਉਨ੍ਹਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਧੂ ਮੂਸੇਵਾਲੇ ਦੀ ਯਾਦ ਵਿਚ ਇਕ ਪੌਦਾ ਜ਼ਰੂਰ ਲਗਾਉਣ।
ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ ਇਸ ਮੌਕੇ ਫਤਿਹ ਵੈੱਲਫੇਅਰ ਸੁਸਾਇਟੀ ਦੇ ਆਗੂਆਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਵੱਲੋਂ ਪੌਦਿਆਂ ਦਾ ਅਤੇ ਪੰਛੀਆਂ ਦੇ ਪੀਣ ਲਈ ਭਾਂਡਿਆਂ ਲੰਗਰ ਲਗਾਇਆ ਗਿਆ ਅਤੇ ਉਨ੍ਹਾਂ ਦੀ ਸੁਸਾਇਟੀ ਵੱਲੋਂ ਗਿਆਰਾਂ ਸੌ ਪੌਦੇ ਗਿਆਰਾਂ ਸੌ ਪੀਣ ਵਾਲੇ ਭਾਂਡੇ ਦੀ ਸੇਵਾ ਕੀਤੀ ਗਈ ਹੈ ਅਤੇ ਉਹ ਹਰ ਸਾਲ ਉਨ੍ਹਾਂ ਦੀ ਯਾਦ ਵਿਚ ਇਹ ਲੰਗਰ ਲਗਾਉਣਗੇ ਉੱਥੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ ਕਰਨ ਇਸ ਮੌਕੇ ਗਾਇਕ ਅਮਰਿੰਦਰ ਬੌਬੀ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸਿੱਧੂ ਮੂਸੇਵਾਲੇ ਨੂੰ ਦੇਸ਼ ਵਿਦੇਸ਼ਾਂ ਵਿਚ ਵਸਦੇ ਲੋਕਾਂ ਵੱਲੋਂ ਯਾਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਸਿੱਧੂ ਮੁਸੇਵਾਲਾ ਜਨਮ ਦਿਹਾਡ਼ੇ ਮੌਕੇ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀਇਸ ਮੌਕੇ ਤੇ ਮਨਿੰਦਰ ਸਿੰਘ ਨਨੂੰ ਟੋਨੀ ਯੂ ਐਸ ਏ ਅਮਨ ਵੜੈਚ ਬੰਟੀ ਗਿਫ਼ਟੀ ਕਵਲਪ੍ਰੀਤ ਸੇਬੀ ਸ਼ੇਰੀ ਗਗਨੀ ਤੋਂ ਇਲਾਵਾ ਸੰਗਤਾਂ ਹਾਜਰ ਸਨ।