ਕੌਣ ਕੌਣ ਸੀ ਸ਼ੂਟਰ ਸਿੱਧੂ ਮੂਸੇਵਾਲੇ ਨੂੰ ਮਾਰਨ ਵਾਲੇ ? ਕਿਸ ਕਿਸ ਨੇ ਕੀਤੇ ਫਾਇਰ ? ਕਿਹੜਾ ਸ਼ੂਟਰ ਕਿਹੜੀ ਗੱਡੀ 'ਚ ਸੀ ? ਦਿੱਲੀ ਪੁਲਿਸ ਨੇ ਬਿਆਨੀ ਪੂਰੀ ਕਹਾਣੀ (ਵੀਡੀਓ ਵੀ ਵੇਖੋ)
ਦਿੱਲੀ ਪੁਲਿਸ ਨੇ ਕੀਤਾ ਖੁਲਾਸਾ, ਮੂਸੇਵਾਲਾ ਨੂੰ ਮਾਰਨ ਲਈ ਵਰਤੀ ਗਈ AK47, ਗ੍ਰਨੇਡ ਸਨ ਬੈਕਅੱਪ ਪਲਾਨ
ਨਵੀਂ ਦਿੱਲੀ, 20 ਜੂਨ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ 2 ਸ਼ੂਟਰਾਂ ਨੂੰ ਗੁਜਰਾਤ, ਕੱਛ, ਮੁਦਰਾਕੋਟ ਦੇ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ, ਦਿੱਲੀ ਪੁਲਿਸ ਨੇ ਇਨ੍ਹਾਂ ਬਦਮਾਸ਼ਾਂ ਨੂੰ ਗੁਜਰਾਤ ਤੋਂ ਕਾਬੂ ਕੀਤਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਇਹ ਪਤਾ ਲਗਾ ਹੈ ਕਿ ਕਤਲ ਕੇਸ 'ਚ AK-47 ਦਾ ਇਸਤਮਾਲ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਮਨੂੰ ਨਾਮ ਦੇ ਬਦਮਾਸ਼ ਨੇ ਨੇ ਸਿੱਧੂ ਮੂਸੇਵਾਲਾ 'ਤੇ AK-47 ਨਾਲ ਫਾਈਰਿੰਗ ਕੀਤੀ ਸੀ।
ਦਿੱਲੀ ਪੁਲਿਸ ਅਨੁਸਾਰ ਵਾਰਦਾਤ ਸਮੇ ਕੋਰੋਲਾ ਗੱਡੀ ਵਿਚ ਇਹ ਬਦਮਾਸ਼ ਮਨੂੰ ਬੈਠਾ ਸੀ। ਉਸੇ ਵੇਲੇ ਮੂਸੇਵਾਲਾ ਨਾਲ ਉਸ ਦੇ ਦੋ ਦੋਸਤ ਸਨ। ਦਿੱਲੀ ਪੁਲਿਸ ਨੇ ਦਸਿਆ ਕਿ ਕੋਰੋਲਾ ਤੋਂ ਉਤਰ ਕੇ ਮਨੂੰ ਸਮੇਤ 6 ਬਦਮਾਸ਼ਾਂ ਨੇ ਗੋਲੀਆਂ ਚਲਾਈਆਂ। ਵਾਰਦਾਤ ਮਗਰੋਂ ਮਨੂੰ ਤੇ ਹੋਰ ਬਦਮਾਸ਼ ਅਲੱਗ ਅਲੱਗ ਚਲੇ ਗਏ, ਪਹਿਲਾਂ ਇਹ ਫਤਿਹਬਾਦ ਰੁਕੇ ਫਿਰ ਅੱਗੇ ਚਲੇ ਗਏ। 19 ਤਰੀਕ ਨੂੰ ਦਿੱਲੀ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਅਨੁਸਾਰ ਜਦੋ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਤਾਂ ਇਹ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਰੂਪਾ ਮਨੂੰ ਤੇ ਫ਼ੌਜੀ ਨਾਮ ਦੇ ਬਦਮਾਸ਼ ਇਥੇ ਰਹਿ ਰਹੇ ਸਨ, ਵਾਰਦਾਤ ਮਗਰੋਂ ਇਹ ਇਕੱਠੇ ਰਹੇ ਅਤੇ ਕੇਸ਼ਵ ਨਾਮ ਦੇ ਇਕ ਹੋਰ ਬਦਮਾਸ਼ ਨੇ ਇਨ੍ਹਾਂ ਦੀ ਮਦਦ ਕੀਤੀ। ਇਨ੍ਹਾਂ ਕੋਲੋ ਕਈ ਤਰ੍ਹਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਦਰਅਸਲ ਇਨ੍ਹਾਂ ਕੋਲੋ ਗ੍ਰਨੇਡ, ਗ੍ਰਨੇਡ ਲਾਂਚਰ, ਏਕੇ 47, ਡੈਟੋਨੇਟਰ, ਇਕ ਅਸਾਲਟ ਰਾਈਫ਼ਲ, 36 ਰੌਦ ਤੇ ਹੋਰ ਕਈ ਤਰ੍ਹਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਦਿੱਲੀ ਪੁਲਿਸ ਨੇ ਦਸਿਆ ਕਿ ਇਨ੍ਹਾਂ ਗੈਂਗਸਟਰਾਂ ਦਾ ਪਲਾਨ ਇਸ ਤਰ੍ਹਾਂ ਦਾ ਸੀ ਕਿ ਜੇਕਰ ਗੋਲੀਆਂ ਨਾਲ ਗੱਲ ਨਾ ਬਣੇ ਤਾਂ ਗ੍ਰਨੇਡ ਵੀ ਵਰਤੇ ਜਾਣੇ ਸਨ। ਗ੍ਰਨੇਡ ਚਲਾਉਣਾ ਇਨ੍ਹਾਂ ਦਾ ਬੈਕਅੱਪ ਪਲਾਨ ਸੀ।