ਵਿਜੇਪਾਲ ਬਰਾੜ
ਚੰਡੀਗੜ੍ਹ, 6 ਸਿਤੰਬਰ, 2017 : ਕਰਨਾਟਕਾ ਦੇ ਅਖਬਾਰ 'ਲੰਕੇਸ਼ ਪੱਤ੍ਰਿਕੇ' ਦੀ ਸੰਪਾਦਕ ਗੌਰੀ ਲੰਕੇਸ਼ ਦੀ ਹੱਤਿਆ ਤੋਂ ਬਾਅਦਪੂਰੇ ਦੇਸ਼ ਦੇ ਪੱਤਰਕਾਰ ਭਾਈਚਾਰੇ ਚ ਵੱਡਾ ਰੋਸ ਖੜ੍ਹਾ ਹੋਇਆ ਹੈ ਤੇ ਦੇਸ਼ ਭਰ ਚ ਪੱਤਰਕਾਰਾਂਵੱਲੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ । ਚੰਡੀਗੜ੍ਹ ਪ੍ਰੈਸ ਕਲੱਬ ਵੱਲੋਂ ਸਮੂਹ ਪੱਤਰਕਾਰਭਾਈਚਾਰੇ ਵੱਲੋਂ ਸੈਕਟਰ 17 ਵਿੱਚ ਰੋਸ ਮਾਰਚ ਕਰਕੇ ਿੲਸ ਹੱਤਿਆਕਾਂਡ ਦੇ ਦੋਸ਼ੀਆਂ ਨੂੰਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ।
ਕਰਨਾਟਕਾ ਦੇ ਅਖਬਾਰ 'ਲੰਕੇਸ਼ ਪੱਤ੍ਰਿਕੇ' ਦੀ ਸੰਪਾਦਕ ਗੌਰੀ ਲੰਕੇਸ਼ ਦੀ ਫਾਈਲ ਫੋਟੋ
ਿੲਸ ਮੌਕੇ ਦ ਟ੍ਰਿਬਿਊਨ ਦੇ ਡਿਪਟੀ ਐਡੀਟਰ ਤੇ ਗੌਰੀ ਲੰਕੇਸ਼ ਦੇ ਸਹਿਕਰਮੀ ਰਹਿਚੁੱਕੇ ਸੀਨੀਅਰ ਪੱਤਰਕਾਰ ਸੰਦੀਪ ਦੀਕਸ਼ਿਤ ਨੇ ਗੌਰੀ ਲੰਕੇਸ਼ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾਕਿ ਗੌਰੀ ਿੲੱਕ ਨਿਡਰ ਤੇ ਨਿਰਪੱਖ ਪੱਤਰ ਸੀ ਜੋ ਸੱਤਾ ਦੇ ਵਹਾਅ ਦੇ ਉਲਟ ਵਹਿਣ ਤੋਂ ਕਦੇਵੀ ਪਿੱਛੇ ਨਹੀਂ ਹਟੀ । ਚੰਡੀਗੜ੍ਹ ਦੇ ਹੋਰ ਕਈ ਸੀਨੀਅਰ ਪੱਤਰਕਾਰਾਂ ਨੇ ਗੌਰੀ ਲੰਕੇਸ਼ ਨੂੰਸ਼ਰਧਾਂਜਲੀ ਦਿੰਦੇ ਹੋਏ ਕਲਮ ਦੀ ਅਵਾਜ ਦਬਾਉਣ ਵਾਲੀਆਂ ਫਿਰਕੂ ਤਾਕਤਾਂ ਨੂੰ ਚੇਤਾਵਨੀਵੀ ਦਿੱਤੀ ਕਿ ਅਜਿਹੀਆਂ ਘਟਨਾਵਾਂ ਉਹਨਾਂ ਦੀ ਕਲਮ ਨੂੰ ਰੋਕ ਨਹੀਂ ਸਕਦੀਆਂ ਤੇ ਸੱਚ ਦੀਅਵਾਜ ਜਿੰਦਾ ਰੱਖਣ ਕਈ ਜੇਕਰ ਫਿਰਕੂ ਤਾਕਤਾਂ ਿੲੱਕ ਗੌਰੀ ਦੀ ਅਵਾਜ ਨੂੰ ਬੰਦੂਕ ਨਾਲਦਬਾਉਣ ਦੀ ਕੋਸ਼ਿਸ਼ ਕਰਨਗੀਆਂ ਤਾਂ ਸੈਕੜੇ ਅਵਾਜਾਂ ਖੜ੍ਹੀਆਂ ਹੋ ਜਾਣਗੀਆਂ ।
ਿੲਸ ਮੌਕੇ ਪੱਤਰਕਾਰਾਂ ਵੱਲੋਂ ਭਾਈਚਾਰੇ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀਮੰਗ ਵੀ ਰੱਖੀ ਗਈ ।