ਰਾਜਨ ਮਾਨ
ਅੰਮ੍ਰਿਤਸਰ, 6 ਸਤੰਬਰ, 2017 : ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਸੀਨੀਅਰ ਪੱਤਰਕਾਰ ਤੇ ਪ੍ਰਸਿੱਧ ਸਮਾਜ ਸੇਵਿਕਾ ਗੌਰੀ ਲੰਕੇਸ਼ ਦੀ ਬਦਮਾਸ਼ਾ ਵਲੋਂ ਹੱਤਿਆ ਕਰਨ ਦੀ ਸਖਤ ਨਿਖੇਧੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੱਤਰਕਾਰਾਂ ਤੇ ਦੇਸ਼ ਵਿੱਚ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਇਆ ਜਾਵੇ।
ਇਥੇ ਜਾਰੀ ਇੱਕ ਬਿਆਨ ਵਿੱਚ ਯੂਨੀਅਨ ਦੇ ਚੇਅਰਮੈਨ ਸ਼੍ਰੀ ਬਲਬੀਰ ਜੰਡੂ,ਪ੍ਰਧਾਨ ਸ਼੍ਰੀ ਬਲਵਿੰਦਰ ਜੰਮੂ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਰਾਜਨ ਮਾਨ ਨੇ ਕਿਹਾ ਕਿ ਗੌਰੀ ਲੰਕੇਸ਼ ਦੀ ਕੀਤੀ ਗਈ ਹੱਤਿਆ ਨਾਲ ਪੱਤਰਕਾਰਾ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ ਅੰਦਰ ਗੁੰਡਾ ਅਨਸਰਾਂ ਦਾ ਬੋਲਬਾਲਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਅਤੇ ਸਰਕਾਰਾਂ ਉਹਨਾਂ ਨੂੰ ਨੱਥ ਪਾਉਣ ਵਿੱਚ ਅਸਫਲ ਸਾਬਤ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਪਿਛਲੇ ਕੁਝ ਹੀ ਸਮੇਂ ਵਿੱਚ ਦੇਸ਼ ਅੰਦਰ ਕਈ ਪੱਤਰਕਾਰਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਗੁੰਡਾ ਅਨਸਰ ਜਿੰਨਾਂ ਨੂੰ ਕੁਝ ਸਿਆਸੀ ਆਗੂਆਂ ਦੀ ਸ਼ਹਿ ਵੀ ਹੁੰਦੀ ਹੈ ਉਹ ਸ਼ਰੇਆਮ ਵਾਰਦਾਤਾਂ ਨੂੰ ਇੰਜ਼ਾਮ ਦੇਂਦੇ ਹਨ ਅਤੇ ਫਿਰ ਸ਼ਰੇਆਮ ਘੁੰਮਦੇ ਰਹਿੰਦ। ਹਨ। ਉਹਨਾਂ ਕਰਨਾਟਕਾ ਤੇ ਕੇਂਦਰ ਸਰਕਾਰ ਤੋਛ ਮੰਗ ਕੀਤੀ ਕਿ ਦੋਸ਼ੀਆਂ ਵਿੱਰੁਧ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਦੇਸ਼ ਵਿੱਚ ਪੱਤਰਕਾਰਾਂ ਤੇ ਦਿਨ ਪ੍ਰਤੀ ਦਿਨ ਹੋ ਰਹੇ ਹਮਲੇ ਇੱਕ ਚਿੰਤਾ ਜਨਕ ਵਿਸ਼ਾ ਹੈ। ਸਮਾਜ ਵਿਰੁਧੀ ਅਨਸਰ ਅਜਿਹੀਆਂ ਵਾਰਦਾਤਾਂ ਕਰਕੇ ਮੀਡੀਆ ਤੇ ਆਪਣਾ ਪ੍ਰਭਾਵ ਪਾਉਣਾ ਚਾਹੰੁਦੇ ਹਨ ਤਾਂ ਜੋ ਕੋਈ ਪੱਤਰਕਾਰ ਉਹਨਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਬਾਰੇ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਲੋਕਾਂ ਅੱਗੇ ਨਾ ਲਿਆਵੇ। ਉਹਾਂ ਕਿਹਾ ਕਿ ਚੌਥੇ ਥੰਮ ਤੇ ਹੋ ਰਹੇ ਹਮਲੇ ਸਰਕਾਰਾਂ ਦੀ ਨਲਾਇਕੀ ਦਾ ਸਬੂਤ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਮੀਡੀਆ ਨੂੰ ਨਿਰਪੱਖ ਹੋਣ ਤੋਂ ਰੋਕਣ ਵਾਲਿਆਂ ਵਿਰੁੱਧ ਕਾਰਵਾਈ ਨਹੀਂ ਕਰਦੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਗੁੰਡਾ ਅਨਸਰ ਸਿਆਸਤਦਾਨਾਂ ਲਈ ਵੀ ਵੱਡੀ ਸਿਰਦਰਦੀ ਪੈਦਾ ਕਰ ਸਕਦੇ ਹਨ।