ਐਸਡੀਐਮ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਦਿੱਤੇ ਜਾਣ ਦਾ ਦ੍ਰਿਸ਼।
ਜੀ ਐਸ ਪੰਨੂ
ਪਟਿਆਲਾ, 9 ਸਤੰਬਰ, 2017 : ਕੰਨੜ ਪੱਤਰਕਾਰਾ ਗ਼ੌਰੀ ਲੰਕੇਸ਼ ਦੀ ਕੀਤੀ ਗਈ ਹੱਤਿਆ ਦਾ ਵਿਰੋਧ ਵਿਆਪਕ ਪੱਧਰ ਤੇ ਉੱਠਿਆ ਜਦੋਂ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਦੇ ਬੈਨਰ ਹੇਠ ਹੋਰ ਕਈ ਜਥੇਬੰਦੀਆਂ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ ਤੇ ਗ਼ੌਰੀ ਲੰਕੇਸ਼ ਦੇ ਹਤਿਆਰਿਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਜਨਤਕ ਤੌਰ ਤੇ ਫਾਸੀ ਟੰਗਣ ਦੀ ਮੰਗ ਵੀ ਉਠੀ। ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਮਿਨੀ ਸਕੱਤਰੇਤ ਤੱਕ ਰੋਸ ਮਾਰਚ ਕੀਤਾ ਤੇ ਮਾਨਯੋਗ ਰਾਸ਼ਟਰਪਤੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਮ ਇਕ ਮੰਗ ਪੱਤਰ ਐਸਡੀਐਮ ਅਨਮੋਲ ਸਿੰਘ ਧਾਲੀਵਾਲ ਨੂੰ ਦਿੱਤਾ ।
ਮੰਗ ਪੱਤਰ ਵਿਚ ਮੰਗ ਹੈ ਕਿ ਪੱਤਰਕਾਰਾ ਗ਼ੌਰੀ ਲੰਕੇਸ਼ ਦੀ ਹੱਤਿਆ ਅਸਲ ਵਿਚ ਬੋਲਣ ਦੀ ਆਜ਼ਾਦੀ ਨੂੰ ਖ਼ਤਮ ਕਰਨਾ ਹੈ, 1997 ਤੋਂ ਬਾਅਦ ਭਾਰਤ ਵਿਚ 42 ਪੱਤਰਕਾਰਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ ਪਰ ਕੇਂਦਰ ਦੇ ਰਾਜ ਸਰਕਾਰਾਂ ਨੇ ਅਜਿਹਾ ਕੋਈ ਵੀ ਸਖ਼ਤ ਕਾਨੂੰਨ ਪਾਸ ਨਹੀਂ ਕੀਤਾ ਜਿਸ ਨਾਲ ਪੱਤਰਕਾਰਾਂ ਤੇ ਹੁੰਦੇ ਹਮਲੇ ਰੋਕੇ ਜਾ ਸਕਣ। ਮੰਗ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਗ਼ੌਰੀ ਲੰਕੇਸ਼ ਦੇ ਹਤਿਆਰਿਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਉਸ ਸਬੰਧੀ ਅਦਾਲਤੀ ਪ੍ਰਕ੍ਰਿਆ ਛੇਤੀ ਨਿਪਟਾ ਕੇ ਹਤਿਆਰਿਆਂ ਨੂੰ ਦਿਲੀ ਦੇ ਲਾਲ ਕਿਲੇ ਕੋਲ ਜਨਤਕ ਤੌਰ ਤੇ ਫਾਂਸੀ ਦਿੱਤੀ ਜਾਵੇ ਤਾਂ ਕਿ ਮੀਡੀਆ ਨੂੰ ਇਹ ਅਹਿਸਾਸ ਰਹੇ ਕਿ ਉਹ ਆਜ਼ਾਦ ਭਾਰਤ ਦੇ ਆਜ਼ਾਦ ਵਸਨੀਕ ਹਨ ਤੇ ਆਪਣਾ ਕੰਮ ਖੁੱਲ ਕੇ ਕਰ ਸਕਦੇ ਹਨ।ਪ੍ਰਧਾਨ ਅਕੀਦਾ ਨੇ ਸਰਕਾਰਾਂ ਨੂੰ ਚੇਤਾਮਨੀ ਵੀ ਦਿੱਤੀ। ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਡਾ. ਬਲਬੀਰ ਸਿੰਘ ਨੇ ਪੱਤਰਕਾਰਾਂ ਤੇ ਹੁੰਦੇ ਹਮਲਿਆਂ ਦੀ ਨਿਖੇਧੀ ਕੀਤੀ, ਮੈਂਬਰ ਐਸਜੀਪੀਸੀ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਪੱਤਰਕਾਰਾਂ ਤੇ ਹੁੰਦੇ ਹਮਲਿਆਂ ਵਿਰੁੱਧ ਜਨਤਕ ਲਹਿਰ ਖੜੀ ਕਰ ਕੇ ਸਰਕਾਰਾਂ ਨੂੰ ਪੱਤਰਕਾਰਾਂ ਦੀ ਰੱਖਿਆ ਕਰਨ ਲਈ ਮਜਬੂਰ ਕਰਨਾ ਜ਼ਰੂਰੀ ਹੈ, ਇਸ ਵੇਲੇ ਅਜੇ ਥਾਪਰ, ਬਲਤੇਜ ਪੰਨੂ ਨੇ ਵੀ ਮੀਡੀਆ ਤੇ ਹੁੰਦੇ ਹਮਲਿਆਂ ਸਬੰਧੀ ਸਰਕਾਰਾਂ ਨੂੰ ਜਾਗਰੂਕ ਹੋਣ ਲਈ ਕਿਹਾ, ਇਸ ਸਮੇਂ ਕੁਲਜੀਤ ਸਿੰਘ ਚੀਮਾ, ਮਨਦੀਪ ਜੋਸ਼ਨ, ਗੁਰਮੁਖ ਸਿੰਘ ਰੁਪਾਣਾ, ਤੇਜਿੰਦਰ ਸਿੰਘ ਫ਼ਤਿਹਪੁਰ, ਪੀਐਸ ਗਰੇਵਾਲ, ਸੁਦਰਸ਼ਨ ਮਿੱਤਲ, ਜੇਪੀ ਸਿੰਘ, ਹਰਦਿੰਰ ਸਿੰਘ ਨਿੱਕਾ, ਮੁਨੀਸ਼ ਕੌਸ਼ਲ, ਰਵੀ ਆਜ਼ਾਦ, ਇੰਦਰਪਾਲ ਸਿੰਘ, ਜਗਨਾਰ ਸਿੰਘ, ਰਣਯੋਧ ਸਿੰਘ, ਜੱਸੀ ਸੋਹੀਆਂ ਨਾਭਾ ਪ੍ਰਧਾਨ ਨਾਭਾ ਪ੍ਰੈਸ ਕਲੱਬ, ਪਰਮਿੰਦਰ ਟਿਵਾਣਾ, ਵਿਜੈ ਠਾਕੁਰ, ਧਰਮਿੰਦਰਜੀਤ ਸਿੰਘ, ਇੰਰਵਿੰਦਰ ਸਿੰਘ ਆਹਲੂਵਾਲੀਆ, ਬਲਿੰਦਰ ਸਿੰਘ ਬਿੰਨੀ, ਮੋਹਨ ਲਾਲ ਕੂਕੀ, ਸਰਬਜੀਤ ਸਿੰਘ ਹੈਪੀ, ਪਰਮਜੀਤ ਸਿੰਘ ਸਾਬਕਾ ਡੀਡੀਪੀਓ, ਪਰਮਜੀਤ ਸਿੰਘ ਲਾਲੀ, ਅਨਿਲ ਠਾਕੁਰ, ਬਲਜੀਤ ਸਿੰਘ ਬੇਦੀ, ਅਵਿਨਾਸ਼, ਹਰਵਿੰਦਰ ਸਿੰਘ ਸੇਠੀ, ਹਰਚਰਨ ਸਿੰਘ ਚੰਨੀ, ਪ੍ਰਦੀਪ ਜੋਸਨ, ਮੁਹੰਮਦ ਅੰਸਾਰੀ, ਸਨੀ ਸੰਨ ਪੰਜਾਬ, ਦਰਸ਼ਨ ਆਹੁਜਾ, ਪਟਿਆਲਾ ਫ਼ੋਟੋ ਗ੍ਰਾਫਰ ਕਲੱਬ ਦੇ ਪ੍ਰਧਾਨ ਰਾਜਕੁਮਾਰ ਤੇ ਮੈਂਬਰ, ਚੇਅਰਮੈਨ ਨਰਿੰਦਰ ਸ਼ਰਮਾ, ਜਸਵੰਤ ਸਿੰਘ ਅਕੌਤ ਆਦਿ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ।