← ਪਿਛੇ ਪਰਤੋ
ਵਿਜੇ ਪਾਲ ਬਰਾੜ
ਚੰਡੀਗੜ੍ਹ, 6 ਸਤੰਬਰ, 2017 : ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੀ ਕਰਨਾਟਕਾ ਦੇ 'ਲੰਕੇਸ਼ ਪੱਤ੍ਰਿਕੇ' ਦੀ ਸੰਪਾਦਕ ਮਹਿਲਾ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਨੇ ਉਹਨਾਂ ਕਲਮਾਂ ਦੀ ਅਵਾਜ਼ ਮੁੜ ਜਿੰਦਾ ਕਰ ਦਿੱਤੀ ਹੈ ਜੋ ਸੱਚ ਲਿਖਣ ਕਰ ਕੇ ਹੀ ਕਾਤਲਾਂ ਦਾ ਸ਼ਿਕਾਰ ਹੋ ਗਈਆਂ । ਪਿਛਲੇ ਥੋੜ੍ਹੇ ਜਿਹੇ ਵਕਫੇ ਤੋਂ 12 ਪੱਤਰਕਾਰ ਆਪਣੀ ਜਾਨ ਤੋਂ ਹੱਥ ਧੋ ਕੇ ਚੁੱਕੇ ਨੇ । 1) 21 ਨਵੰਬਰ 2002 ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਦਾ ਸਿਰਫ ਏਸ ਕਰਕੇ ਕਤਲ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਉਹ ਚਿੱਠੀ ਆਪਣੇ ਅਖਬਾਰ ਚ ਛਾਪ ਦਿੱਤੀ ਸੀ ਜਿਸ ਚਿੱਠੀ ਚ ਸਾਧਣੀਆਂ ਨੇ ਡੇਰਾ ਸਿਰਸਾ ਮੁਖੀ ਵੱਲੋਂ ਬਲਾਤਕਾਰ ਕਰਨ ਦੇ ਦੋਸ਼ ਲਾਏ ਸਨ । 2) 11 ਜੂਨ 2011 ਨੂੰ ਮਿਡ ਡੇ ਦੇ ਮਸ਼ਹੂਰ ਪੱਤਰਕਾਰ ਜਯੋਤੀਮਯ ਡੇ ਦਾ ਸਿਰਫ ਏਸ ਕਰਕੇ ਕਤਲ ਗਿਆ ਕਿਉਂਕਿ ਉਹ ਅੰਡਰਵਰਲਡ ਦੇ ਕਈ ਕਿੱਸਿਆਂ ਦਾ ਰਾਜ਼ਦਾਰ ਸੀ । 3) 1 ਮਾਰਚ 2012 ਨੂੰ ਪੱਤਰਕਾਰ ਰਾਮੇਸ਼ ਮਿਸ਼ਰਾ ਦਾ ਕੁਝ ਗੁੰਡਿਆਂ ਨੇ ਕਤਲ ਕਰ ਦਿੱਤਾ ਸੀ ਕਿਉਂਕਿ ਉਹ ਇਕ ਸਕੂਲ ਚ ਹੋ ਰਹੀ ਧਾਂਦਲੀ ਤੋਂ ਪਰਦਾ ਚੁੱਕ ਰਿਹਾ ਸੀ । 4) 20 ਅਗਸਤ 2013 ਨੂੰ ਮਹਾਂਰਾਸ਼ਟਰ ਦੇ ਪੱਤਰਕਾਰ ਤੇ ਲੇਖਕ ਨਰੇਂਦਰ ਦਾਭੋਲਕਰ ਦਾ ਬਦਮਾਸ਼ਾਂ ਨੇ ਮੰਦਰ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । 5) ਇਸਤੋਂ ਬਾਅਦ ਹਿੰਦੀ ਦੈਨਿਕ ਦੇਸ਼ਬੰਧੂ ਦੇ ਪੱਤਰਕਾਰ ਸਾਂਈ ਰੈਡੀ ਦਾ ਕੁਝ ਸ਼ੱਕੀ ਹਥਿਆਰਬੰਦ ਗੁੰਡਿਆਂ ਨੇ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜਿਲ੍ਹੇ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । 6) ਸਾਲ 2013 'ਚ ਹੀ ਮੁਜ਼ੱਫਰਨਗਰ ਦੰਗਿਆਂ ਦੌਰਾਨ ਨੈੱਟਵਰਕ 18 ਦੇ ਪੱਤਰਕਾਰ ਰਾਜੇਸ਼ ਵਰਮਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ । 7) 27 ਮਈ 2014 ਨੂੰ ਉੜੀਸਾ ਦੇ ਇਕ ਲੋਕਲ ਟੀ ਵੀ ਲਈ ਕੰਮ ਕਰਦੇ ਪੱਤਰਕਾਰ ਤਰੁਣ ਕੁਮਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ । 8) 26 ਨਵੰਬਰ 2014 ਨੂੰ ਆਂਧਰਾ ਪ੍ਰਦੇਸ਼ ਦੇ ਸੀਨੀਅਰ ਪੱਤਰਕਾਰ ਐਮਵੀਐਨ ਸ਼ੰਕਰ ਦਾ ਕਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਲਗਾਤਾਰ ਸਟੇਟ ਚ ਪਸਰ ਰਹੇ ਤੇਲ ਮਾਫੀਏ ਬਾਰੇ ਕਵਰੇਜ ਕਰ ਰਿਹਾ ਸੀ । 9) 2015 'ਚ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਚ ਪੱਤਰਕਾਰ ਜਗੇਂਦਰ ਸਿੰਘ ਨੂੰ ਜਿਉਂਦਾ ਸਾੜ ਦਿੱਤਾ ਗਿਆ ਸੀ ਕਿਉਂਕਿ ਖਬਰਾਂ ਮੁਤਾਬਿਕ ਉਸਨੇ ਇਕ ਮੰਤਰੀ ਰਾਮ ਮੂਰਤੀ ਖਿਲਾਫ ਫੇਸਬੁੱਕ 'ਤੇ ਖਬਰਾਂ ਲਿਖੀਆਂ ਸਨ । 10) ਜੂਨ 2015 ਚ ਮੱਧ ਪ੍ਰਦੇਸ਼ ਦੇ ਬਾਲਾਘਾਟ ਜਿਲ੍ਹੇ ਚ ਅਗਵਾ ਕੀਤੇ ਗਏ ਪੱਤਰਕਾਰ ਸੰਦੀਪ ਕੋਠਾਰੀ ਨੂੰ ਜਿਉਂਦਾ ਸਾੜ ਦਿੱਤਾ ਗਿਆ ਸੀ । ਇਕ ਖੇਤ ਚੋਂ ਉਸਦੀ ਸੜੀ ਹੋਈ ਲਾਸ਼ ਬਰਾਮਦ ਹੋਈ ਸੀ । 11) ਮਈ 2015 'ਚ ਮੱਧ ਪ੍ਰਦੇਸ਼ ਚ ਵਿਆਪਮ ਘੁਟਾਲੇ ਦੀ ਕਵਰੇਜ ਕਰ ਰਹੇ ਆਜਤੱਕ ਦੇ ਸ਼ਪੈਸ਼ਲ ਪੱਤਰਕਾਰ ਅਕਸ਼ੈ ਸਿੰਘ ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਗਈ ਸੀ ਜਿਸਦੇ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ।
Total Responses : 265