ਲੁਧਿਆਣਾ, 8 ਸਤੰਬਰ, 2017 : ਬਹੁਜਨ ਸਮਾਜ ਪਾਰਟੀ ਦੇ ਜਿਲ•ਾ ਪ੍ਰਧਾਨ ਜੀਤਰਾਮ ਬਸਰਾ ਅਤੇ ਯੂਥ ਵਿੰਗ ਦੇ ਇੰਚਾਰਜ ਵਿੱਕੀ ਬਹਾਦਰਕੇ ਤੇ ਵਿੱਕੀ ਕੁਮਾਰ ਦੀ ਅਗਵਾਈ 'ਚ ਇੱਕਠੇ ਹੋਏ ਬਸਪਾ ਵਰਕਰਾਂ ਨੇ ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੇ ਹਿੰਦੂਵਾਦੀਆਂ ਵੱਲੋਂ ਕੀਤੇ ਕਤਲ ਦੇ ਰੋਸ ਵਿੱਚ ਕੈਂਡਲ ਮਾਰਚ ਕੱਢਿਆ। ਵੱਖ ਵੱਖ ਥਾਵਾਂ ਤੋਂ ਗੁਜਰਦਾ ਹੋਇਆ ਏਹ ਕੈਂਡਲ ਮਾਰਚ ਅੰਬੇਡਕਰ ਚੌਂਕ ਸਥਿਤ ਬਾਬਾ ਸਾਹਿਬ ਦੇ ਬੁੱਤ ਤੇ ਜਾ ਕੇ ਸਮਾਪਤ ਹੋਇਆ ਜਿਥੇ ਗੌਰੀ ਲੰਕੇਸ਼ ਦੇ ਕੀਤੇ ਕਤਲ ਦੀ ਬਸਪਾ ਆਗੂਆਂ ਨੇ ਸਖਤ ਸਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰਤਾ ਦਾ ਕਤਲ ਕਰਾਰ ਦਿੱਤਾ। ਬਸਪਾ ਆਗੂਆਂ ਨੇ ਕਿਹਾ ਕਿ ਜਦੋਂ ਦੀ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ ਉਦੋਂ ਤੋਂ ਉਸ ਦੀ ਜਾਤੀਵਾਦੀ ਤੇ ਵਰਨ ਵਿਵਸਥਾ ਨੂੰ ਕਾਇਮ ਰੱਖਣ ਵਾਲੀ ਵਿਚਾਰਧਾਰਾ ਕਾਰਨ ਪੂਰੇ ਦੇਸ਼ ਵਿੱਚ ਬੇਚੈਨੀ ਤੇ ਅਸੁੱਰਖਿਅਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਦੇਸ਼ ਵਿੱਚ ਤਰਕ ਤੇ ਵਿਗਿਆਨਕ ਸੋਚ ਰੱਖਣ ਵਾਲੇ ਲੋਕਾਂ ਨੂੰ ਨਿਸਾਨਾਂ ਬਣਾਇਆ ਜਾ ਰਿਹਾ ਹੈ। ਗੌਰੀ ਲੰਕੇਸ਼ ਵੀ ਏਸੇ ਵਿਚਾਰਧਾਰਾ ਦੀ ਇੱਕ ਨਿਡਰ ਮਹਿਲਾ ਪੱਤਰਕਾਰ ਸੀ ਜਿਸ ਨੇ ਸਮੇਂ ਸਮੇਂ ਤੇ ਇਸ ਹਿੰਦੂਵਾਦੀ ਵਿਚਾਰਧਾਰਾ ਦੇ ਪਾਜ ਉਖਾੜੇ ਸਨ। ਜਿਸ ਕਾਰਨ ਏਹ ਹਿੰਦੂਵਾਦੀਆਂ ਦੀਆਂ ਨਜਰਾਂ ਵਿੱਚ ਰੜਕਦੀ ਸੀ ਅਤੇ ਮੌਕਾ ਦੇ ਕੇ ਦੇਸ਼ ਨੂੰ ਜੋੜ ਕੇ ਰੱਖਣ ਵਾਲੀ ਇਸ ਸੋਚ ਨੂੰ ਖਤਮ ਕਰ ਦਿੱਤਾ ਗਿਆ। ਉਨ•ਾਂ ਕਿਹਾ ਕਿ ਗੌਰੀ ਲੰਕੇਸ਼ ਦੇ ਕਤਲ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਜੋ ਦੇਸ਼ ਭਰ ਦੇ ਮਾਨਵਤਾਵਾਦੀ ਲੋਕਾਂ ਵੱਲੋਂ ਕੀਤੀ ਵੀ ਰਹੀ ਹੈ ਪਰ ਇਸ ਵਾਰ ਨਿੰਦਾ ਨਾਲ ਕੰਮ ਨਹੀ ਚੱਲਣ ਵਾਲਾ। ਇਸ ਵਾਰ ਦੇਸ਼ ਲਈ ਚਿੰਤਾ ਰੱਖਣ ਵਾਲੇ ਲੋਕ ਕਾਰਵਾਈ ਮੰਗਦੇ ਹਨ। ਆਗੂਆਂ ਨੇ ਕਿਹਾ ਕਿ ਬਸਪਾ ਵੀ ਗੌਰੀ ਲੰਕੇਸ਼ ਦੇ ਅਸਲ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕਰਦੀ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਕਰਨ ਤੋਂ ਪਿਛੇ ਨਹੀ ਹੱਟੇਗੀ। ਬਸਪਾ ਦੇ ਜਿਲ•ਾ ਜਨਰਲ ਸਕੱਤਰ ਪ੍ਰਗਣ ਬਿਲਗਾ ਨੇ ਕਿਹਾ ਕਿ ਆਰ ਐਸ ਐਸ ਦੇਸ਼ ਦੇ ਟੁੱਕੜੇ ਕਰਨ ਤੇ ਉਤਾਰੂ ਹੈ ਪਰ ਬਸਪਾ ਅਜਿਹਾ ਨਹੀ ਹੋਣ ਦੇਵੇਗੀ। ਉਨ•ਾਂ ਇਨਸਾਫ ਪਸੰਦ ਦੇਸ਼ ਭਗਤਾਂ ਨੂੰ ਆਰ ਐਸ ਐਸ ਦੀ ਅਜਿਹੀ ਸੋਚ ਦੇ ਖਿਲਾਫ ਉੱਠ ਖੜ•ੇ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਰਾਜਿੰਦਰ ਨਿੱਕਾ, ਨਰੇਸ਼ ਬਸਰਾ, ਪਵਨ ਕੁਮਾਰ, ਹੰਸਰਾਜ, ਚਰਨ ਸਿੰਘ ਲੁਹਾਰਾ, ਨਵਤੇਜ ਸਿੰਘ ਦੁੱਗਰੀ, ਸੋਨੂੰ ਅੰਬੇਡਕਰ, ਸੁਖਦੇਖ ਭਟੋਏ, ਸੁਖਦੇਵ ਮਹੇ, ਹਰਮਨ ਹੀਰ, ਰਾਜਿੰਦਰ ਕਾਕਾ, ਅਜੇ ਚੌਹਾਨ, ਕਰਨੈਲ ਸਿੰਘ, ਸੰਤੋਖ ਸੋਖਾ, ਅਨੁਜ ਕੁਮਾਰ, ਸੋਰਵ ਬਿਰਲਾ, ਰਣਜੀਤ ਬੰਗਾ, ਵਿਪਨ ਕੈਲੇ, ਮਨੀ ਬਾਂਸਲ, ਪ੍ਰੀਤ ਬਗਲਾ, ਗੋਲਡੀ, ਰਾਕੇਸ਼, ਸਾਬੂ ਬਾਸਲ ਭੋਰਾ, ਵਿਜੇ ਬੰਗੜ, ਬਾਂਕਾ ਚੁੰਬਰ, ਦੀਪ ਗੌਤਮ, ਟੀਟੂ ਅੰਬੇਡਕਰ, ਕਮਲ, ਗੁਰਪ੍ਰੀਤ ਸਿੰਘ, ਮਨੀ ਸ਼ੇਰਪੁਰ, ਸੋਨੂੰ ਹੀਰ, ਚੇਤਨ ਕੁਮਾਰ, ਮੁਨੀਸ਼ ਵਾਹੀ, ਸਾਬੀ ਸਰੋਆ, ਚੰਨੀ ਕਲੇਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਵਿੰਗ ਦੇ ਵਰਕਰ ਵੀ ਹਾਜਰ ਸਨ।