ਸੈਂਟਰ ਟਾਊਨ ਵਿਖੇ ਰੋਸ ਮਾਰਚ ਕੱਢਦੇ ਹੋਏ ਸੁਖਦੇਵ ਸਿੰਘ, ਗੁਰਮੀਤ ਪਲਾਹੀ, ਐਸ.ਐਲ. ਵਿਰਦੀ, ਜਸਵੰਤ ਸਿੰਘ ਗੰਡਮ ਅਤੇ ਹੋਰ
ਫਗਵਾੜਾ, 13 ਸਤੰਬਰ, 2017 : ਫਗਵਾੜਾ ਸ਼ਹਿਰ ਤੇ ਇਲਾਕੇ ਦੇ ਲੋਕਾਂ ਨੇ ਵੱਖ ਵੱਖ ਜਮਹੂਰੀ ਜਥੇਬੰਦੀਆਂ ਤੇ ਵਿਅਕਤੀਆਂ ਤੇ ਅਧਾਰਤ ਬਣਾਏ ਵਿਚਾਰਾਂ ਦੀ ਆਜਾਦੀ ਹਮਾਇਤੀ ਮੰਚ ਦੀ ਅਗਵਾਈ ਵਿੱਚ ਵਿਚਾਰਾਂ ਦੀ ਆਜਾਦੀ ਦੇ ਹੱਕ ਵਿੱਚ ਅਤੇ ਨਾਮਵਰ ਲੇਖਕਾ ਤੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਖਿਲਾਫ ਆਵਾਜ ਬੁਲੰਦ ਕਰਦੇ ਹੋਏ ਟਾਊਨ ਹਾਲ ਫਗਵਾੜਾ ਵਿਖੇ ਸਭਾ ਕੀਤੀ । ਇਸ ਸਭਾ ਵਿੱਚ ਲੋਕਾਂ ਦੇ ਜੁੜੇ ਇਕੱਠ ਨੂੰ ਸਹਿਤਕਾਰ ਗੁਰਮੀਤ ਪਲਾਹੀ , ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾਸਟਰ ਸੁਖਦੇਵ , ਅਵਿਨਾਸ , ਜਬਰ ਤੇ ਬੇਇਨਸਾਫੀ ਵਿਰੋਧੀ ਮੰਚ ਦੇ ਆਗੂ ਗੁਰਮੁਖ ਸਿੰਘ, ਜਸਵਿੰਦਰ ਸਿੰਘ, ਜਰਨਲਿਸਟ ਪ੍ਰੈਸ ਕਲੱਬ ਫਗਵਾੜਾ ਇਕਾਈ ਦੇ ਪ੍ਰਧਾਨ ਡਾ. ਰਮਨ , ਸਕੇਪ ਪੰਜਾਬ ਸੰਸਥਾ ਪ੍ਰਧਾਨ ਬਲਦੇਵ ਰਾਜ ਕੋਮਲ, ਪ੍ਰੀਤ ਸਹਿਤ ਸਭਾ ਦੇ ਆਗੂ ਸਾਧੂ ਸਿੰਘ ਜੱਸਲ, ਸਹਿਤਕਾਰ ਸੋਹਨ ਸਹਿਜਲ ,ਸਹਿਤਕਾਰ ਡਾ. ਐਸ ਐਲ ਵਿਰਦੀ, ਉੱਘੇ ਪੱਤਰਕਾਰ ਪੋ. ਜਸਵੰਤ ਸਿੰਘ ਗੰਡਮ, ਵਿਕਲੀ ਹੈਡ ਲਾਈਨ ਦੇ ਸੰਪਾਦਕ ਜਗਜੀਤ ਸਿੰਘ ਚਾਨਾ ਆਦਿ ਨੇ ਸੰਬੋਧਨ ਕਰਦਿਆ ਕਿਹਾ ਕਿ ਗੌਰੀ ਲੰਕੇਸ਼, ਨਿਆਂ ਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਜਿਵੇਂ ਜਾਤ ਪਾਤ ਦੇ ਮਾਨਸਿਕ ਕੋਹੜ, ਧਰਮ ਅਧਾਰਤ ਵਿਤਕਰੇ ਅਤੇ ਦੇਸ਼ ਵਿੱਚ ਰਾਜਨੀਤਿਕ ਲਾਭਾਂ ਲਈ ਫੈਲਾਏ ਜਾ ਰਹੇ ਝੂਠ, ਭਰਿਸ਼ਟਾਚਾਰ ਤੇ ਫਿਰਕਾਪ੍ਰਸਤੀ ਖਿਲਾਫ ਅਤੇ ਵਿਚਾਰਾਂ ਦੀ ਅਜਾਦੀ ਦੇ ਹੱਕ ਵਿੱਚ ਬੇਬਾਕੀ ਨਾਲ ਲਿਖਦੀ ਸੀ ਜਿਸ ਕਾਰਨ ਉਹ ਦੇਸ਼ ਵਿਰੋਧੀ , ਲੁਟੇਰੀਆਂ ਤੇ ਫਿਰਕਾਪ੍ਰਸਤ ਤਾਕਤਾਂ ਦੀ ਅੱਖ ਵਿੱਚ ਰੜਕਦੀ ਸੀ । ਦੇਸ਼ ਤੇ ਸਮਾਜ ਵਿਰੋਧੀ ਤਾਕਤਾਂ ਜੋ ਸੱਚ ਤੇ ਚੰਗਿਆਈ ਦਾ ਸਾਹਮਣਾ ਕਰਨ ਦੇ ਕਾਬਲ ਨਹੀਂ ਉਨਾਂ ਨੇ 5 ਸਤੰਬਰ ਨੂੰ ਗੌਰੀ ਲੰਕੇਸ਼ ਦਾ ਕਤਲ ਕਰਕੇ ਘਿਨਾਉਣੀ ਕਰਤੂਤ ਨੂੰ ਅੰਜਾਮ ਦਿੱਤਾ ਹੈ ।
ਬੁਲਾਰਿਆਂ ਹੋਰ ਕਿਹਾ ਕਿ ਦੇਸ਼ ਵਿੱਚ ਵਿਚਾਰਾਂ ਦੀ ਅਜਾਦੀ ਦਾ ਗਲਾ ਘੁਟਿਆ ਜਾ ਰਿਹਾ । ਅਨਿਆਏਕਾਰੀ ,ਫਿਰਕਾਪ੍ਰਸਤ ਤੇ ਵਿਚਾਰਾਂ ਦੀ ਅਜਾਦੀ ਦੀਆਂ ਵਿਰੋਧੀਆਂ ਤਾਕਤਾਂ ਵਲੋਂ ਗੋਰੀ ਲੰਕੇਸ਼ ਕਤਲ ਵਾਂਗ ਹੀ ਕੁਝ ਅਰਸਾ ਪਹਿਲਾਂ ਉੱਘੇ ਸਮਾਜਿਕ ਕਾਰਕੁੰਨ ਤੇ ਵਿਗਿਆਨਿਕ ਵਿਚਾਰਾਂ ਦੇ ਪ੍ਰਚਾਰਕ ਤੇ ਲੇਖਕ ਡਾ. ਦਬੋਲਕਰ , ਗੋਬਿੰਦ ਪੰਸਾਰੇ ਤੇ ਪ੍ਰੋਫੈਸਰ ਕਲਬੁਰਗੀ ਦਾ ਵੀ ਕਤਲ ਕੀਤਾ ਗਿਆ ਹੈ। ਪੱਤਰਕਾਰ ਟੀ.ਡੀ.ਚਾਵਲਾ ਇਨਕਲਾਬੀ ਗਾਇਕ ਪ੍ਰਮਜੀਤ ਚੱਕ ਦੇਸ ਰਾਜ, ਨਾਟਕਕਾਰ ਗਮਨੂ ਬਾਸਲ , ਕਿਰਪਾਲ ਸਿੰਘ ਮਾਇਓਪੱਟੀ, ਮਨਦੀਪ ਸਿੰਘ, ਹਰਭਜਨ ਸੁਮਨ , ਹਰਜੀਤ ਸਿੰਘ ਰਾਮਗੜ, ਪੱਤਰਕਾਰ ਮਨਦੀਪ ਸਿੰਘ ਸੰਧੂ, ਸੁਖਵਿੰਦਰ ਸਿੰਘ, ਰਵਿੰਦਰ ਚੋਟ, ਅਸ਼ੋਕ ਸ਼ਰਮਾ, ਤਰੁਣ ਮੇਹਤਾਂ, ਪਰਵਿੰਦਰ ਜੀਤ ਸਿੰਘ, ਕੁਨਾਲ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਵਿਸੇਸ ਤੌਰ ਤੇ ਸ਼ਾਮਿਲ ਹੋਏ ।