← ਪਿਛੇ ਪਰਤੋ
ਅੰਮ੍ਰਿਤਸਰ, 12 ਸਤੰਬਰ, 2017 : ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵੱਲੋ ਬੰਗਲੌਰ ਵਿਖੇ ਇੱਕ ਨਿਰਪੱਖ ਪੱਤਰਕਾਰੀ ਕਰਦੀ ਇੱਕ ਵੀਕਲੀ ਅਖਬਾਰ ਦੀ ਪੱਤਰਕਾਰ ਮੈਡਮ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਤੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਕਰਨਾਟਕ ਸਰਕਾਰ ਵੱਲੋ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਢਿੱਲ ਮੱਠ ਦੀ ਨੀਤੀ ਅਪਨਾਉਣ ਨੂੰ ਲੈ ਕੇ ਪੱਤਰਕਾਰਾਂ ਭਾਈਚਾਰਾ ਭਲਕੇ ਸਵੇਰੇ ਵਜੇ ਸਰਕਟ ਹਾਊਸ ਤੋ ਡੀ ਸੀ ਦਫਤਰ ਤੱਕ ਇੱਕ ਰੋਸ ਮਾਰਚ ਕਰੇਗਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਦੇ ਨਾਮ ਪੱਤਰਕਾਰਾਂ ਦੀ ਸੁੱਰਖਿਆ ਨੂੰ ਯਕੀਨੀ ਬਣਾਉਣ ਲਈ ਮੰਗ ਪੱਤਰ ਜਿਲ•ੇ ਦੇ ਡਿਪਟੀ ਕਮਿਸ਼ਨਰ ਰਾਹੀ ਦਿੱਤਾ ਜਾਵੇਗਾ। ਜਾਰੀ ਇੱਕ ਬਿਆਨ ਰਾਹੀ ਐੋਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਦੇਸ਼ ਭਰ ਵਿੱਚ ਕਰੀਬ 93 ਪੱਤਰਕਾਰ ਮਾਰੇ ਜਾ ਚੁੱਕੇ ਹਨ ਅਤੇ ਬਹੁਤੇ ਪੱਤਰਕਾਰਾਂ ਦੇ ਕਾਤਲ ਲੱਭੇ ਨਹੀ ਗਏ। ਇਥੋ ਤੱਕ ਕਿ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂ ਇਲਾਕੇ ਵਿੱਚ ਇੱਕ ਪੱਤਰਕਾਰ ਨੂੰ ਇਸ ਕਰਕੇ ਜਿਉਦਾ ਸਾੜ ਦਿੱਤਾ ਗਿਆ ਕਿਉਕਿ ਉਸ ਨੇ ਉਥੋ ਦੇ ਮੰਤਰੀ ਦੇ ਭ੍ਰਿਸ਼ਟਾਚਾਰ ਦੀ ਪੋਲ ਖੋਹਲੀ ਸੀ। ਉਹਨਾਂ ਕਿਹਾ ਕਿ ਗੌਰੀ ਲੰਕੇਸ਼ ਨਾਮ ਦੀ 55 ਸਾਲਾ ਪੱਤਰਕਾਰ ਕਰਨਾਟਕਾ ਦੀ ਰਾਜਧਾਨੀ ਬੈਗਲੂਰ ਵਿਖੇ ਇੱਕ 'ਲੰਕੇਸ਼' ਨਾਮ ਦੀ ਇੱਕ ਪੱਤਰਕਾ ਹਫਤਾਵਾਰੀ ਕੱਢਦੀ ਸੀ ਤੇ ਇਹ ਪੱਤਰਕਾ ਪਹਿਲਾਂ ਉਸ ਦੇ ਪਿਤਾ ਪੀ ਲੰਕੇਸ਼ 1960 ਤੋ ਕੱਢਦੇ ਆ ਰਹੇ ਸਨ। ਗੋਰੀ ਲੰਕੇਸ਼ ਸਿਆਸੀ ਆਗੂਆਂ ਤੇ ਦੇਸ਼ ਵਿਰੋਧੀ ਤਾਕਤਾਂ ਵੱਲੋ ਫਿਰਕਾਪ੍ਰਸਤੀ ਦੇ ਕਾਰਨਾਮਿਆ ਨੂੰ ਉਜਾਗਰ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾ ਰਹੀ ਸੀ ਤੇ 13 ਸਤੰਬਰ ਨੂੰ ਉਸ ਨੇ ' ਝੂਠੀਆ ਖਬਰਾਂ ਨਵੇ ੰਜਮਾਨੇ' ਦੇ ਟਾਈਟਲ ਹੇਠ ਇੱਕ ਸੰਪਾਦਕੀ ਲਿਖੀ ਜਿਸ ਵਿੱਚ ਉਸ ਨੇ ਦੇਸ਼ ਨੂੰ ਹਿੰਦੂਤਵ ਵੱਲ ਲਿਜਾਣ ਵਾਲੀਆ ਸ਼ਕਤੀਆ ਤੇ ਝੂਠੀਆ ਖਬਰਾਂ ਨੂੰ ਬਾਖੂਬੀ ਪੇਸ਼ ਕੀਤਾ ਹੈ ਪਰ ਫਿਰਕਾਪ੍ਰਸਤ ਤਾਕਤਾਂ ਨੂੰ ਇਹ ਚੰਗਾ ਨਾ ਲੱਗਾ ਤੇ ਉਸ ਦਾ ਕਤਲ ਕਰਵਾ ਦਿੱਤਾ ਗਿਆ। ਉਹਨਾਂ ਕਿਹਾ ਕਿ ਕਹਿਣ ਨੂੰ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਪਰ ਇਥੇ ਅੱਜ ਕਲ• ਧਰਮ ਦੇ ਨਾਮ ਤੇ ਬਹੁਤ ਉਲਟਾ ਪੁਲਟਾ ਹੋ ਰਿਹਾ ਹੈ। ਸੰਵਿਧਾਨ ਵਿੱਚ ਆਪਣੀ ਗੱਲ ਕਰਨ ਦੀ ਅਜਾਦੀ ਹੈ ਤੇ ਸੰਵਿਧਾਨ ਅਨੁਸਾਰ ਮਿਲੇ ਅਧਿਕਾਰਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਗੋਰੀ ਲੰਕੇਸ਼ ਦੇਕਾਤਲਾਂ ਨੂੰ ਬਿਨਾਂ ਕਿਸੇ ਦੇਰੀ ਤੋ ਗ੍ਰਿਫਤਾਰ ਕਰਕੇ ਕਨੂੰਨ ਦੇ ਹਵਾਲੇ ਕੀਤਾ ਜਾਵੇ ਤੇ ਉਹਨਾਂ ਸ਼ਕਤੀਆ ਦਾ ਪਰਦਾਫਾਸ਼ ਕੀਤਾ ਜਾਵੇ ਜਿਹੜੀਆ ਅਜਿਹੇ ਘਿਨਾਉਣੇ ਕਾਰਨਾਮੇ ਕਰਨ ਲਈ ਵਿਊਤਬੰਦੀ ਕਰਦੀਆ ਹਨ।
Total Responses : 265