ਵਿਜੇਪਾਲ ਬਰਾੜ
ਚੰਡੀਗੜ੍ਹ, 9 ਸਤੰਬਰ 2017 : ਡੇਰਾ ਸਿਰਸਾ ਮਾਮਲੇ ਵਿੱਚ ਮ੍ਰਿਤਕ ਦੇਹਾਂ ਬਾਰੇ ਿੲੱਕ ਸਨਸਨੀਖੇਜ ਖੁਲਾਸਾ ਹੋਇਆ ਹੈ ਤੇ ਿੲਹ ਖੁਲਾਸਾ ਕੀਤਾ ਹੈ ਕੇਂਦਰ ਸਰਕਾਰ ਦੇ ਸਿਹਤ ਮੰਤਰਾਲੇ ਨੇ । ਕੇਂਦਰ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਕੀਤੀ ਜਾਂਚ ਦੇ ਮੁਤਾਬਿਕ ਡੇਰਾ ਸਿਰਸਾ ਵੱਲੋਂ ਲਖਨਊ ਦੇ ਨਿੱਜੀ ਮੈਡੀਕਲ ਕਾਲਜ ਨੂੰ ਖੋਜ ਲਈ 14 ਮ੍ਰਿਤਕ ਦੇਹਾਂ ਭੇਜੀਆਂ ਗਈਆਂ ਹਨ ਜਿੰਨਾਂ ਦਾ ਕਿਧਰੇ ਵੀ ਕੋਈ ਿਰਕਾਰਡ ਦਰਜ ਨਹੀਂ ਕੀਤਾ ਗਿਆ । ਿੲਹ ਮ੍ਰਿਤਕ ਦੇਹਾਂ ਡੇਰਾ ਵੱਲੋਂ ਜਨਵਰੀ 2017 ਤੋਂ ਅਗਸਤ 2017 ਦੇ ਵਕਫੇ ਦੌਰਾਨ ਭੇਜੀਆਂ ਗਈਆਂ ਹਨ ।
ਦਰਅਸਲ ਲਖਨਊ ਦੇ ਜੀਸੀਆਰਜੀ ਮੈਡੀਕਲ ਕਾਲਜ ਵਿੱਚ ਜਾਂਚ ਦੌਰਾਨ ਖੋਜ ਲਈ ਕੇਵਲ ਿੲੱਕ ਮ੍ਰਿਤਕ ਦੇਹ ਪਾਈ ਤਾਂ ਕਾਲਜ ਤੇ ਮਾਨਤਾ ਰੱਦ ਹੋਣ ਦੀ ਤਲਵਾਰ ਲਟਕ ਗਈ । ਜਿਸਤੋਂ ਬਾਅਦ ਕਾਲਜ ਨੇ ਅਗਸਤ ਵਿੱਚ ਦੁਬਾਰਾ ਜਾਂਚ ਦੀ ਅਰਜੀ ਲਾਈ ਤਾਂ ਪਤਾ ਲੱਗਿਆ ਕਿ ਿੲਸ ਵਕਫੇ ਦੌਰਾਨ ਕਾਲਜ ਕੋਲ 14 ਮ੍ਰਿਤਕ ਦੇਹਾਂ ਖੋਜ ਲਈ ਆਈਆਂ ਜੋ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਭੇਜੀਆਂ ਗਈਆਂ । ਪਰ ਿੲਹਨਾਂ ਮਿ੍ਰਤਕ ਦੇਹਾਂ ਬਾਰੇ ਨਾਂ ਕੋਈ ਪੁਲਿਸ ਰਿਪੋਰਟ ਤੇ ਨਾਂ ਹੀ ਕੋਈ ਸਰਟੀਫਿਕੇਟ ਕਾਲਜ ਪ੍ਰਬੰਧਨ ਦਿਖਾ ਸਕਿਆ । ਜਿਸਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਚਿੱਠੀ ਜਾਰੀ ਕਰਕੇ ਿੲਸਦੀ ਮੁਕੰਮਲ ਜਾਂਚ ਦੀ ਗੱਲ ਕਹੀ ਹੈ । ਹਿੰਦੀ ਚੈਨਲ ਨਿਊਜ 24 ਕੋਲ ਿੲਸ ਚਿੱਠੀ ਦੀ ਕਾਪੀ ਮੌਜੂਦ ਹੈ ਜੋ ਉਹਨਾਂ ਵੱਲੋਂ ਆਪਣੀ ਿਰਪੋਰਟ ਵਿੱਚ ਦਿਖਾਈ ਵੀ ਗਈ ਹੈ ।
ਸੋ ਹੁਣ ਸਿਹਤ ਮੰਤਰਾਲਾ ਿੲਸ ਮਾਮਲੇ ਦੀ ਮੁਕੰਮਲ ਜਾਂਚ ਕਰੇਗਾ ਕਿ ਡੇਰੇ ਨੇ ਜੋ ਮ੍ਰਿਤਕ ਦੇਹਾਂ ਲਖਨਊ ਭੇਜੀਆਂ ਉਹ ਬਿਨਾਂ ਕਿਸੇ ਤਸਦੀਕ ਦੇ ਉਥੇ ਕਿਸਤਰਾਂ ਪਹੁੰਚੀਆਂ, ਮਰਨ ਵਾਲੇ ਵਿਅਕਤੀ ਕੌਣ ਸਨ, ਮ੍ਰਿਤਕਾਂ ਦੀ ਪੁਲਿਸ ਿਰਪੋਰਟ ਕਿਓਂ ਮੌਜੂਦ ਨਹੀਂ ਹੈ ? ਿੲਸ ਨਵੀਂ ਜਾਂਚ ਤੋਂ ਬਾਅਦ ਡੇਰੇ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋਣਾ ਲਾਜਮੀ ਹੈ ਕਿਉਂਕਿ ਿੲਹ ਰਿਪੋਰਟ ਕਿਸੇ ਮੀਡੀਆ ਹਾਊਸ ਦੀ ਨਹੀਂ, ਕੇਂਦਰ ਸਰਕਾਰ ਦੇ ਸਿਹਤ ਮੰਤਰਾਲੇ ਦੀ ਹੈ ।