← ਪਿਛੇ ਪਰਤੋ
ਰਾਮਪੁਰਾਫੂਲ, 4 ਜੁਲਾਈ - ਬਠਿੰਡਾ ਦੇ ਫੂਲ ਪਿੰਡ ਦੇ ਵਸਨੀਕ ਵੱਲੋਂ ਰਾਮਪੁਰਾ ਸਿਟੀ ਪੁਲਿਸ ਥਾਣੇ ਦੇ ਐਸ.ਐਚ.ੳ ਬਿੱਕਰ ਸਿੰਘ 'ਤੇ ਡਰੱਗ ਸਮਗਲਰ ਨੂੰ ਪੈਸੇ ਲੈ ਕੇ ਛੱਡਣ ਖਿਲਾਫ ਸ਼ਿਕਾਇਤ ਕੀਤੀ ਗਈ ਸੀ। ਜਿਸਤੋਂ ਬਾਅਦ ਅੱਜ ਜ਼ਿਲ੍ਹਾ ਪੁਲਿਸ ਵੱਲੋਂ ਐੱਸਐਚੳ ਅਤੇ ਮੁਨਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਰਾਮਪੁਰਾ ਸਿਟੀ ਪੁਲਿਸ ਵੱਲੋਂ ਫੂਲ ਪਿੰਡ ਦੇ ਵਸਨੀਕ ਕੋਲੋਂ ਖਾਸੀ ਮਾਤਰਾ 'ਚ ਅਫੀਮ ਬਰਾਮਦ ਕੀਤੀ ਗਈ ਸੀ ਅਤੇ ਐੱਸਐਚੳ 'ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਵੱਲੋਂ ਬਿਨਾ ਕੋਈ ਕੇਸ ਦਾਇਰ ਕੀਤਿਆਂ ਪੈਸੇ ਲੈ ਕੇ ਛੱਡ ਦਿੱਤਾ ਗਿਆ। ਪਿੰਡ ਦੇ ਹੀ ਇਕ ਵਸਨੀਕ ਨੇ ਪੁਲਿਸ ਦੇ ਉੱਚ ਅਧਕਾਰੀਆਂ ਕੋਲ ਇਸ ਬਾਬਤ ਸ਼ਿਕਾਇਤ ਦਰਜ ਕਰਵਾਈ ਜੋ ਤਫਤੀਸ਼ ਤੋਂ ਬਾਅਦ ਸਹੀ ਪਾਈ ਗਈ। ਬਠਿੰਡਾ ਐਸ.ਐਸ.ਪੀ ਨਵੀਨ ਸਿੰਗਲਾ ਨੇ ਕਿਹਾ ਕਿ ਦੋਵੇਂ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੀਨਲ ਕੋਡ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
Total Responses : 265