← ਪਿਛੇ ਪਰਤੋ
ਪੱਟੀ, 7 ਜੁਲਾਈ - ਬੀਤੀ ਰਾਤ ਪੱਟੀ ਦੇ ਬਾਬਾ ਜੀਵਨ ਸਿੰਘ ਨਗਰ ਦਾ 30 ਸਾਲਾ ਨੌਜਵਾਨ ਨਸ਼ੇ ਦੀ ਬਲੀ ਚੜ੍ਹ ਗਿਆ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕੁਲਵਿੰਦਰ ਸਿੰਘ ਦਿਹਾੜੀ-ਜੋਤਾ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਨਸ਼ਿਆਂ ਦੇ ਆਦੀ ਹੋਣ ਕਾਰਨ ਘਰ ਦੇ ਹਾਲਾਤ ਵਿਗੜ ਗਏ। ਮ੍ਰਿਤਕ ਕੁਲਵਿੰਦਰ ਸਿੰਘ ਦਾ ਇਲਾਜ ਭੱਗੂਪੁਰ ਸੈਂਟਰ ਤੇ ਪੱਟੀ ਨਸ਼ਾ ਛੁਡਾਊ ਕੇਂਦਰ 'ਚ ਚਲਦਾ ਸੀ। ਬੀਤੀ ਰਾਤ ਨੌਜਵਾਨ ਦੀ ਅਚਾਨਕ ਸਿਹਤ ਖਰਾਬ ਹੋ ਗਈ ਅਤੇ ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਘਰਵਾਲੀ ਅਤੇ ਦੋ ਨਿੱਕੇ ਬੱਚੇ ਛੱਡ ਗਿਆ।
Total Responses : 265