ਲੁਧਿਆਣਾ, 6 ਜੁਲਾਈ - ਲੁਧਿਆਣਾ ਦੇ ਪਿੰਡ ਸਵੱਦੀ ਕਲਾਂ ਵਿਖੇ ਕੁੱਝ ਦਿਨ ਪਹਿਲਾਂ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਹੋਈ ਮੌਤ ਸਬੰਧੀ ਕੇਸ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ। ਟੀਮ ਦੀ ਪੜਤਾਲ ਤੋ ਬਾਅਦ ਮੁਕੱਦਮੇ ਵਿੱਚ ਦੋਸ਼ੀ ਪਾਏ ਗਏ ਗੁਰਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸਵੱਦੀ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ।ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਮ੍ਰਿਤਕ ਕੁਲਜੀਤ ਸਿੰਘ ਦੀ ਮੋਟਰ ਤੇ ਆਏ ਸਨ। ਜਿੱਥੇ ਕੁਲਜੀਤ ਸਿੰਘ ਵੀ ਆਪਣੇ ਪ੍ਰਵਾਸੀ ਮਜਦੂਰ ਨਾਲ ਆਪਣੇ ਖੇਤ ਟਰੈਕਟਰ ਤੇ ਆਇਆ ਸੀ।
ਦੋਸ਼ੀਆਂ ਨੇ ਦੱਸਿਆ ਕਿ ਉਹ ਉਸ ਨਾਲ ਪਹਿਲਾਂ ਵੀ ਇਕੱਠੇ ਨਸ਼ਾ ਕਰਦੇ ਸਨ। ਕੁਲਜੀਤ ਸਿੰਘ ਦੀ ਨਸ਼ੇ ਦੀ ੳਵਰਡੋਜ਼ ਕਰਕੇ ਮੌਤ ਹੋੋ ਗਈ ਸੀ। ਉਨ੍ਹਾਂ ਦੱਸਿਆ ਕਿ ਕੁਲਜੀਤ ਸਿੰਘ ਨੂੰ ਨਸ਼ਾ ਛੁਡਾਉ ਸੈਂਟਰ ਵਿੱਚ ਇਲਾਜ ਲਈ ਭੇਜਿਆ ਗਿਆ ਸੀ। ਗ੍ਰਿਫਤਾਰ ਕੀਤੇ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਨਸ਼ਾ ਹਰਪ੍ਰੀਤ ਸਿੰਘ ਉਰਫ ਗੁਲਜਾਰੀ ਪੁੱਤਰ ਬੂਟਾ ਸਿੰਘ ਵਾਸੀ ਮਲਕ ਥਾਣਾ ਸਦਰ ਜਗਰਾਉਂ ਪਾਸੋ ਲਿਆਂਦਾ ਸੀ।ਜਿਸ ਨੂੰ ਵੀ ਪੁਲਿਸ ਵੱਲੋ ਗ੍ਰਿਫਤਾਰ ਕਰਨ ਤੇ ਪੁੱਛਗਿੱਛ ਕੀਤੀ ਗਈ। ਜਿਸ ਨੇ ਦੱਸਿਆ ਕਿ ਉਸਨੂੰ ਹਰਿਆਣੇ ਦੇ ਪਿੰਡ ਪੀਲੀਮਡੋਰੀ ਜਿਲ੍ਹਾ ਫਤਿਆਬਾਦ ਤੋਂ ਸੁਸ਼ੀਲ ਕੁਮਾਰ, ਸੁਨੀਲ ਕੁਮਾਰ ਨਸ਼ਾ ਦੇ ਕੇ ਜਾਂਦੇ ਹਨ।
ਪੁਲਿਸ ਨੇ 2.5 ਕਰੋੜ ਦੀ 515 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਸੁਸ਼ੀਲ ਕੁਮਾਰ ਅਤੇ ਸੁਨੀਲ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਹਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅਸੀ ਮਿਤੀ 26/27 ਜੂਨ ਨੂੰ ਹਰਪ੍ਰੀਤ ਸਿੰਘ ਉਰਫ ਗੁਲਜਾਰੀ ਨੂੰ ਨਸ਼ਾ ਦੇ ਕੇ ਗਏ ਸੀ। ਇਸ ਤੋ ਇਲਾਵਾ ਬਲਜੀਤ ਸਿੰਘ ਉਰਫ ਨੀਟਾ ਪੁੱਤਰ ਜਗਜੀਤ ਸਿੰਘ ਵਾਸੀ ਸਵੱਦੀ ਕਲਾਂ ਜਿਸ ਦਾ ਤੂਰ ਮੈਡੀਕਲ ਸਟੋਰ ਹੈ ਅਤੇ ਗੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸਵੱਦੀ ਕਲਾਂ ਦੀ ਲੈਬ ਖੋਲੀ ਹੋਈ ਹੈ।ਇਹ ਦੋੋਵੇ ਜਾਣੇ ਪਿੰਡ ਦੇ ਮੁੰਡਿਆ ਨੂੰ ਬਿਨ੍ਹਾ ਕਿਸੇ ਡਾਕਟਰ ਦੀ ਸਲਿੱਪ ਦੇ ਸਰਿੰਜਾਂ ਦਿੰਦੇ ਸਨ।ਜਿਹਨਾਂ ਨੇ ਵੀ ਦੱਸਿਆ ਕਿ ਉਹ ਇਹਨਾਂ ਪਾਸੋ ਸਰਿੰਜਾਂ ਲੈ ਕੇ ਗਏ ਸੀ।
ਦੋਸ਼ੀ ਮਲਕੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸਵੱਦੀ ਕਲਾਂ ਜੋ ਪਹਿਲਾਂ ਭੂੰਦੜੀ ਰਹਿੰਦਾ ਸੀ ਅਤੇ ਹੁਣ ਪਿੰਡ ਸਵੱਦੀ ਕਲਾਂ ਰਹਿੰਦਾ ਹੈ। ਜਿਸ ਨੇ ਨਸ਼ੇ ਦੇ ਗੈਰ ਕਾਨੂੰਨੀ ਧੰਦੇ ਨਾਲ 2 ਟਰੈਕਟਰ, 2 ਕਾਰਾਂ, 2 ਮੋਟਰਸਾਈਕਲ ਅਤੇ ਹੋਰ ਸਮਾਨ ਬਣਾਇਆ ਹੋਇਆ ਹੈ। ਜਿਸ ਪਾਸੋ 150 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋ ਇਲਾਵਾ ਅੱਜ ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵੱਲੋ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪਿਛਲੇ 24 ਘੰਟਿਆ ਦੌਰਾਨ ਜਗਰਾਉ ਪੁਲਿਸ ਵੱਲੋ 09 ਕੇਸ ਐਨ.ਡੀ.ਪੀ.ਐਸ ਅਧੀਨ ਦਰਜ ਕੀਤੇ ਗਏ ਹਨ ਅਤੇ ਕਾਫੀ ਮਾਤਰਾ ਵਿੱਚ ਨੀਲਾ ਪਦਾਰਥ/ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।