← ਪਿਛੇ ਪਰਤੋ
ਫਰੀਦਕੋਟ, 14 ਜੁਲਾਈ - ਫਰੀਦਕੋਟ ਦੇ ਪਿੰਡ ਗੁਲਾਮੀ ਵਾਲਾ ਦੇ 22 ਸਾਲਾ ਨੌਜਵਾਨ ਦੀ ਨਸ਼ੇ ਦੀ ੳਵਰਡੋਜ਼ ਕਾਰਨ ਮੌਤ ਹੋ ਗਈ। ਜੁਝਾਰ ਸਿੰਘ ਨਾਮਕ ਨੌਜਵਾਨ ਜਿਸ ਨੇ ਕੱਲ੍ਹ ਰਾਤ ਨਸ਼ੇ ਦਾ ਟੀਕਾ ਲਗਾਇਆ ਤੇ ਉਹ ਅਚਾਨਕ ਬੇਸੁਰਤ ਹੋਗਿਆ। ਪਰਿਵਾਰ ਵੱਲਿਆਂ ਵੱਲੋਂ ਉਸਨੂੰ ਬੀਤੀ ਰਾਤ ਹਸਪਤਾਲ ਲਿਜਾਇਆ ਗਿਆ ਤੇ ਜਿਥੇ ਅੱਜ ਇਸ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਸ਼ਰੇਆਮ ਨਸ਼ੇ ਦੇ ਵਪਾਰੀਆਂ ਦੇ ਨਾਂਅ ਲਏ ਪਰ ਪੁੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
Total Responses : 265