← ਪਿਛੇ ਪਰਤੋ
ਤਰਨਤਾਰਨ 8 ਜੁਲਾਈ - ਤਰਨਤਾਰਨ ਦੇ ਪਿੰਡ ਲਖਨਾਤਪਾ ਦੇ ਇਕ 35 ਸਾਲਾ ਨੌਜਵਾਨ ਦੀ ਨਸ਼ੇ ਦੀ ੳਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦਾ ਨਾਂਅ ਕਰਤਾਰ ਸਿੰਘ ਦੱਸਿਆ ਜਾ ਰਿਹੈ ਜੋ ਪਿਛਲੇ ਸਾਲ ਹੀ ਕਤਰ ਤੋਂ ਵਾਪਸ ਪਰਤਿਆ ਸੀ। ਉਥੇ ਹੀ ਤਰਨਤਾਰਨ ਦੇ ਹੀ ਇਕ ਪਿੰਡ ਮਾੜੀ ਕੰਬੋਕੇ 'ਚ ਨਸ਼ਾ ਨਾ ਮਿਲਣ ਕਾਰਨ ਅੰਗ੍ਰੇਜ਼ ਸਿੰਘ ਨਾਂਅ ਦੇ ਸ਼ਖਸ ਨੇ ਫਾਹਾ ਲੇ ਕੇ ਖੁਦਕੁਸ਼ੀ ਕਰ ਲਈ। ਉਧਰ ਮੋਗਾ ਤੋਂ ਵੀ ਇਕ ਨੌਜਵਾਨ ਦੀ ਨਸ਼ੇ ਦੀ ੳਵਰਡੋਜ਼ ਕਾਰਨ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬੁਰਜ ਹਮੀਰਾ ਦਾ 23 ਸਾਲਾ ਨੌਜਵਾਨ ਕਬੱਡੀ ਦਾ ਖਿਡਾਰੀ ਸੀ। ਆਪਣੇ ਦੋਸਤਾਂ ਨਾਲ ਨਸ਼ੇ ਦੀ ਦਲਦਲ 'ਚ ਫਸ ਅੱਜ ਉਸਦੀ ਮੌਤ ਹੋ ਗਈ। ਨੌਜਵਾਨ ਦੀ ਨਸ਼ੇ ਦੀ ੳਵਰਡੋਜ਼ ਨਾਲ ਹਾਲਤ ਵਿਗੜਦੀ ਦੇਖ ਬੀਤੇ ਦਿਨੀਂ ਚੰਡਿਗੜ੍ਹ ਪੀ.ਜੀ.ਆਈ ਬਰਤੀ ਕਰਾਇਆ ਗਿਆ ਸੀ। ਪਰ ਉਥੇ ਉਸਦੀ ਮੌਤ ਹੋ ਗਈ।
Total Responses : 265